ਖੇਤਾਂ ’ਚੋਂ ਭੇਤ-ਭਰੀ ਹਾਲਤ ’ਚ ਲਾਸ਼ ਮਿਲੀ
05:39 AM Jun 05, 2025 IST
ਪੱਤਰ ਪ੍ਰੇਰਕ
Advertisement
ਜਲੰਧਰ, 4 ਜੂਨ
ਆਦਮਪੁਰ ਨੇੜੇ ਪਿੰਡ ਪਧਿਆਣਾ ਵਿੱਚ ਅੱਜ ਸਵੇਰੇ ਖੇਤਾਂ ਵਿੱਚੋਂ ਇੱਕ ਵਿਅਕਤੀ ਦੀ ਭੇਤ-ਭਰੀ ਹਾਲਤ ’ਚ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਪਧਿਆਣਾ ਦੇ ਮਨਜੀਤ ਸਿੰਘ ਦੇ ਖੇਤ ਦੇ ਖ਼ਾਲ ’ਚ ਇੱਕ ਲਾਸ਼ ਪਈ ਮਿਲੀ। ਪਹਿਲੀ ਨਜ਼ਰੇ ਵਿਅਕਤੀ ਦੇ ਗਲੇ ਨੂੰ ਰੱਸੀ ਨਾਲ ਲਪੇਟ ਕੇ ਘੁੱਟਿਆ ਦਿਖਾਈ ਦੇ ਰਿਹਾ ਹੈ। ਆਦਮਪੁਰ ਪੁਲੀਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਜ਼ਾਂਚ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਆਦਮਪੁਰ ਕੁਲਵੰਤ ਸਿਘ ਨੇ ਦੱਸਿਆ ਆਰੰਭਕ ਜਾਂਚ ਵਿੱਚ ਕਤਲ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪੁਰਾਣੇ ਬਾਰਦਾਨੇ ਦਾ ਕੰਮ ਕਰਦਾ ਹੈ ਤੇ ਪਤਾ ਲੱਗਿਆ ਕਿ ਉਹ ਜੰਮੂ ਦਾ ਰਹਿਣ ਵਾਲਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਸ਼ਨਾਖ਼ਤੀ ਪੱਤਰ ਨਾ ਮਿਲਣ ਕਾਰਨ ਵਅਕਤੀ ਦੀ ਪਛਾਣ ਨਹੀਂ ਹੋਈ ਹੈ ਤੇ ਲਾਗਲੇ ਪਿੰਡਾਂ ਵਿਚ ਮੁਨਾਦੀ ਵੀ ਕਰਵਾਈ ਗਈ ਹੈ। ਪੁਲੀਸ ਨੇ ਲਾਸ਼ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਚ 72 ਘੰਟਿਆਂ ਲਈ ਮੁਰਦਾਘਰ ਵਿਚ ਰੱਖ ਦਿੱਤਾ।
Advertisement
Advertisement