For the best experience, open
https://m.punjabitribuneonline.com
on your mobile browser.
Advertisement

ਲਾਪਤਾ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ਵਿੱਚੋਂ ਬਰਾਮਦ

09:54 AM May 08, 2024 IST
ਲਾਪਤਾ ਪਤੀ ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ਵਿੱਚੋਂ ਬਰਾਮਦ
ਪਤੀ-ਪਤਨੀ ਦੀ ਫਾਈਲ ਫੋਟੋ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਮਈ
ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ ਭੇਤਭਰੀ ਹਾਲਤ ਵਿੱਚ ਗੁੰਮ ਹੋਏ ਅਗਰਵਾਲ ਪਤੀ-ਪਤਨੀ ਦੀਆਂ ਲਾਸ਼ਾਂ ਅੱਜ ਚਾਰ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀਆਂ ਹਨ। ਜਾਣਕਾਰੀ ਅਨੁਸਾਰ ਲੱਭੂ ਰਾਮ (58) ਵਾਸੀ ਰਾਮਗੜ੍ਹ ਸੰਧੂਆਂ ਅਤੇ ਉਸ ਦੀ ਪਤਨੀ ਆਸ਼ਾ ਰਾਣੀ (55) ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸਨ। ਪਤੀ-ਪਤਨੀ ਦੋ ਮਈ ਨੂੰ ਬਾਅਦ ਦੁਪਹਿਰ ਆਪਣੇ ਘਰ ਤੋਂ ਮੋਟਰਸਾਈਕਲ ਲੈ ਕੇ ਕਿਸੇ ਕੰਮ ਲਈ ਚਲੇ ਗਏ। ਜਦੋਂ ਸ਼ਾਮ ਤੱਕ ਵਾਪਸ ਨਾ ਆਏ ਤਾਂ ਪਰਿਵਾਰਿਕ ਮੈਂਬਰਾਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਗਈ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਪਤੀ ਪਤਨੀ ਨੇ ਸਮਾਣਾ ਵਿੱਚ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਵੱਲੋਂ ਲਗਾਤਾਰ ਪਤੀ-ਪਤਨੀ ਦੀ ਭਾਲ ਕੀਤੀ ਜਾ ਰਹੀ ਸੀ ਪਰ ਲੱਭੂ ਰਾਮ ਦੀ ਲਾਸ਼ ਪਿੰਡ ਜਟਾਣਾ ਨੇੜੇ ਸਰਦੂਗੜ੍ਹ ਤੋਂ ਮਿਲਣ ਮਗਰੋਂ ਅੱਜ ਪਤਨੀ ਆਸ਼ਾ ਰਾਣੀ ਦੀ ਲਾਸ਼ ਪਿੰਡ ਕੁਦਨੀ ਨੇੜਿਓ ਮਿਲੀ ਹੈ। ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾ ਨੂੰ ਸੌਂਪ ਦਿੱਤੀਆ ਹਨ।

Advertisement

Advertisement
Author Image

joginder kumar

View all posts

Advertisement
Advertisement
×