ਪਾਕਿਸਤਾਨ ’ਚ ਕਿਸ਼ਤੀ ਪਲਟੀ, 11 ਮੌਤਾਂ
06:22 AM Aug 19, 2020 IST
ਕਰਾਚੀ, 18 ਅਗਸਤ
Advertisement
ਪਾਕਿਸਤਾਨ ਦੇ ਸਿੰਧ ਸੂਬੇ ਦੀ ਇੱਕ ਝੀਲ ਵਿੱਚ ਕਿਸ਼ਤੀ ਪਲਟਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ, ਸੋਮਵਾਰ ਨੂੰ ਇੱਕ ਪਰਿਵਾਰ ਦੇ 13 ਮੈਂਬਰਾਂ ਨੇ ਕਿਸ਼ਤੀ ਕਿਰਾਏ ’ਤੇ ਲੈ ਕੇ ਥੱਟਾ ਜ਼ਿਲ੍ਹੇ ਦੀ ਕੀਨਝਾੜ ਝੀਲ ਵਿੱਚ ਊਤਾਰੀ ਸੀ। ਜਦੋਂ ਊਹ ਡੂੰਘੇ ਪਾਣੀ ਨੇੜੇ ਪਹੁੰਚੇ ਤਾਂ ਬੇਕਾਬੂ ਹੋਣ ਕਾਰਨ ਕਿਸ਼ਤੀ ਪਲਟ ਗਈ। ਦੋ ਲੋਕਾਂ ਨੂੰ ਬਚਾਅ ਲਿਆ ਗਿਆ ਹੈ।
ਸਥਾਨਕ ਅਧਿਕਾਰੀਆਂ ਨੇ ਦੱਸਿਆ, ‘‘ਕਿਸ਼ਤੀ ਦੇ ਮਾਲਕ ਨੇ ਪੀੜਤਾਂ ਨੂੰ ਸੁਰੱਖਿਆ ਜੈਕਟਾਂ ਮੁਹੱਈਆ ਨਹੀਂ ਕਰਵਾਈਆਂ, ਜਿਸ ਕਾਰਨ ਡੂੰਘੇ ਪਾਣੀ ਵਿੱਚ ਊਨ੍ਹਾਂ ਨੂੰ ਕੋਈ ਮਦਦ ਨਹੀਂ ਮਿਲ ਸਕੀ।’’। ਰਿਪੋਰਟਾਂ ਮੁਤਾਬਕ, ਰੋਜ਼ਾਨਾ ਹਜ਼ਾਰਾਂ ਸੈਲਾਨੀ ਇਸ ਝੀਲ ’ਤੇ ਘੁੰਮਣ ਲਈ ਆਉਂਦੇ ਹਨ, ਪਰ ਊਨ੍ਹਾਂ ਨੂੰ ਜ਼ਿੰਦਗੀ ਬਚਾਊਣ ਵਾਲੀਆਂ ਜੈਕਟਾਂ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ। -ਆਈਏਐੱਨਐੱਸ
Advertisement
Advertisement