ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੰਡਪੁਰ ’ਚ ਪਰਵਾਸੀਆਂ ’ਤੇ ਪਾਬੰਦੀਆਂ ਵਾਲੇ ਬੋਰਡ ਲਾਏ

07:51 AM Aug 10, 2024 IST
ਪਿੰਡ ਵਿਚ ਲਗਾਇਆ ਗਿਆ ਬੋਰਡ।

ਖਰੜ (ਪੱਤਰ ਪ੍ਰੇਰਕ): ਨਗਰ ਕੌਂਸਲ ਅਧੀਨ ਪੈਂਦੇ ਪਿੰਡ ਜੰਡਪੁਰ ਵਿੱਚ ਪਿੰਡ ਵਾਸੀਆਂ ਵੱਲੋਂ ਪਰਵਾਸੀਆਂ ਉੱਤੇ ਕਈ ਕਿਸਮ ਦੀਆਂ ਪਾਬੰਦੀਆਂ ਲਗਾਉਣ ਸਬੰਧੀ ਬੋਰਡ ਲਗਾਏ ਗਏ ਹਨ। ਪਿੰਡ ਦੇ ਨਗਰ ਕੌਂਸਲ ਮੈਂਬਰ ਗੋਬਿੰਦਰ ਸਿੰਘ ਚੀਮਾ ਨੇ ਬੋਰਡਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨੌਜਵਾਨ ਸਭਾ ਅਤੇ ਪਿੰਡ ਵਾਸੀਆਂ ਵੱਲੋਂ ਇੱਥੇ ਰਹਿ ਰਹੇ ਪਰਵਾਸੀਆਂ ਦੀ ਵੈਰੀਫਿਕੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ। ਪਰਵਾਸੀ ਪਾਨ, ਗੁਟਕਾ, ਬੀੜੀ ਪਿੰਡ ਵਿੱਚ ਪੀਣਗੇ ਤੇ ਰਿਹਾਇਸ਼ ਨੇੜੇ ਕੂੜਾਦਾਨ ਜ਼ਰੂਰੀ ਹੋਣਾ ਚਾਹੀਦਾ ਹੈ। ਇਸ ਨੂੰ ਲਗਾਉਣ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ।
ਸ੍ਰੀ ਚੀਮਾ ਨੇ ਕਿਹਾ ਕਿ ਬੋਰਡ ਉੱਤੇ ਲਿਖਿਆ ਹੈ ਕਿ ਪਰਵਾਸੀ ਰਾਤ ਨੂੰ ਨੌਂ ਵਜੇ ਤੋਂ ਬਾਅਦ ਬਾਹਰ ਨਹੀਂ ਘੁੰਮਣਗੇ। ਮਕਾਨ ਵਿੱਚ ਰਹਿਣ ਵਾਲੇ ਵਿਅਕਤੀਆਂ ਦੀ ਵੈਰੀਫਿਕੇਸ਼ਨ ਹੋਵੇ ਤੇ ਇੱਕ ਕਮਰੇ ਵਿੱਚ ਦੋ ਤੋਂ ਵੱਧ ਵਿਅਕਤੀ ਨਾ ਹੋਣ। ਪਿੰਡ ਵਿੱਚ ਘੁੰਮਣ ਲਈ ਪੂਰੇ ਕੱਪੜੇ ਪਾਉਣੇ ਲਾਜ਼ਮੀ ਸਣੇ ਨਾਬਾਲਗ ਚਾਲਕਾਂ ’ਤੇ ਬਿਨਾਂ ਕਾਗਜ਼ ਜਾਂ ਨੰਬਰ ਪਲੇਟਾਂ ਤੋਂ ਵਾਹਨ ਚਲਾਉਣ ’ਤੇ ਰੋਕ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਕਿਰਾਏਦਾਰਾਂ ਦੇ ਵਾਹਨ ਸੜਕਾਂ ਜਾਂ ਗਲੀਆਂ ਦੀ ਥਾਂ ਪਾਰਕਿੰਗ ਵਿੱਚ ਖੜ੍ਹੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਾਣੀ ਦੀ ਸਮੱਸਿਆ ਕਾਰਨ ਘਰ ਪ੍ਰਤੀ ਇੱਕ ਕੁਨੈਕਸ਼ਨ ਦੀ ਸਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਕੋਈ ਪਰਵਾਸੀ ਗ਼ੈਰ-ਕਾਨੂੰਨੀ ਜਾਂ ਪਿੰਡ ਨੂੰ ਨੁਕਸਾਨਦੇਹ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ। ਇੰਜ ਹੀ ਉਨ੍ਹਾਂ ਵੱਲੋਂ ਬੋਰਡਾਂ ਉੱਤੇ ਬੱਚਾ ਜੰਮ੍ਹਣ ਅਤੇ ਵਿਆਹ ਆਦਿ ਤੇ ਖੁਸਰਿਆਂ ਨੂੰ 2100 ਰੁਪਏ ਵਧਾਈ ਦੇਣ ਸਬੰਧੀ ਵੀ ਲਿਖਿਆ ਗਿਆ।

Advertisement

Advertisement