ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਐੱਮਡਬਲਿਊ ਹਾਦਸੇ ਸਮੇਂ ਨਸ਼ੇ ’ਚ ਸੀ ਮੁੱਖ ਮੁਲਜ਼ਮ: ਪੁਲੀਸ

07:20 AM Jul 12, 2024 IST

ਮੁੰਬਈ:

Advertisement

ਇੱਥੋਂ ਦੇ ਬੀਐਮਡਬਲਿਊ ਹਿੱਟ ਐਂਡ ਰਨ ਕੇਸ ਵਿਚ ਪੁਲੀਸ ਨੇ ਖੁਲਾਸਾ ਕੀਤਾ ਕਿ ਹਾਦਸੇ ਵੇਲੇ ਕਾਰ ਚਾਲਕ ਮਿਹਿਰ ਸ਼ਾਹ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਸ ਨੂੰ ਸੁੱਧ ਬੁੱਧ ਨਹੀਂ ਸੀ। ਦੂਜੇ ਪਾਸੇ ਅਦਾਲਤ ਨੇ ਇਸ ਮਾਮਲੇ ਦੇ ਸਹਿ-ਮੁਲਜ਼ਮ ਕਾਰ ਚਾਲਕ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਹਾਦਸੇ ’ਚ ਇੱਕ ਮਹਿਲਾ ਦੀ ਮੌਤ ਹੋ ਗਈ ਸੀ। ਮਾਮਲੇ ਦੀ ਜਾਂਚ ਕਰ ਰਹੀ ਪੁਲੀਸ ਟੀਮ ਨੇ ਵਧੇਰੇ ਜਾਣਕਾਰੀ ਲਈ ਘਟਨਾ ਸਥਾਨ ’ਤੇ ਜਾ ਕੇ ਹਾਦਸੇ ਦਾ ਦ੍ਰਿਸ਼ ਮੁੜ ਸਿਰਜਿਆ। ਇਸ ਤੋਂ ਇਲਾਵਾ ਟੀਮ ਨੇ ਮਿਹਿਰ ਸ਼ਾਹ ਅਤੇ ਉਸ ਦੇ ਪਰਿਵਾਰ ਦੇ ਡਰਾਈਵਰ ਤੇ ਕੇਸ ਵਿੱਚ ਸਹਿ-ਮੁਲਜ਼ਮ ਰਾਜਰਿਸ਼ੀ ਬਿਦਾਵਤ ਤੋਂ ਇੱਕ-ਦੂਜੇ ਦੇ ਸਾਹਮਣੇ ਪੁੱਛ ਪੜਤਾਲ ਕੀਤੀ, ਜੋ ਹਾਦਸੇ ਸਮੇਂ ਕਾਰ ’ਚ ਸਵਾਰ ਸੀ। ਅਧਿਕਾਰੀ ਨੇ ਦੱਸਿਆ ਕਿ ਸ਼ਾਹ ਨੂੰ ਲੰਘੇ ਮੰਗਲਵਾਰ ਗੁਆਂਢੀ ਪਾਲਘਰ ਜ਼ਿਲ੍ਹੇ ਦੇ ਵਿਰਾਰ ਫਾਟਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਵਰਲੀ ਪੁਲੀਸ ਉਸ ਤੋਂ ਪੁੱਛ ਪੜਤਾਲ ਕਰ ਰਹੀ ਹੈ। ਉਨ੍ਹਾਂ ਦੱਸਿਆ, ‘ਸਾਡੀ ਜਾਂਚ ’ਚ ਪਤਾ ਚੱਲਿਆ ਹੈ ਕਿ ਹਾਦਸੇ ਸਮੇਂ ਉਹ (ਮਿਹਿਰ ਸ਼ਾਹ) ਸ਼ਰਾਬ ਦੇ ਨਸ਼ੇ ’ਚ ਸੀ।’ -ਪੀਟੀਆਈ

Advertisement
Advertisement
Advertisement