ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੀਐਮਡਬਲਿਊ ਮਾਮਲਾ: ਸ਼ਿਵ ਸੈਨਾ ਨੇ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਆਗੂ ਦੇ ਅਹੁਦੇ ਤੋਂ ਹਟਾਇਆ

03:10 PM Jul 10, 2024 IST

ਮੁੰਬਈ, 10 ਜੁਲਾਈ

Advertisement

ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਦੇ ਮੁਖੀ ਨੇ ਅੱਜ ਬੀਐਮਡਬਲਿਊ ਹਿੱਟ ਐਂਡ ਰਨ ਕੇਸ ਦੇ ਮੁੱਖ ਦੋਸ਼ੀ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿਵ ਸੈਨਾ ਦੇ ਸਕੱਤਰ ਸੰਜੇ ਮੋਰੇ ਵੱਲੋਂ ਜਾਰੀ ਇਕ ਲਾਈਨ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੁੰਬਈ ਪੁਲੀਸ ਨੇ ਬੀਐੱਮਡਬਲਿਊ ਕਾਰ ਨਾਲ ਸਕੂਟਰ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਮੁਲਜ਼ਮ ਮਿਹਰ ਸ਼ਾਹ (24) ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਹਰ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ ਪੁੱਤਰ ਨੂੰ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਹਾਦਸੇ ਵਿੱਚ ਸ਼ਾਮਲ ਵਾਹਨ ਨੂੰ ਹਟਾਉਣ ਦੀ ਵੀ ਸਾਜ਼ਿਸ਼ ਰਚੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਕਾਵੇਰੀ ਨਖਵਾ (45) ਅਤੇ ਉਸ ਦਾ ਪਤੀ ਪ੍ਰਦੀਪ ਸਕੂਟਰ ’ਤੇ ਮੁੰਬਈ ਦੇ ਵਰਲੀ ਇਲਾਕੇ ’ਚੋਂ ਲੰਘ ਰਹੇ ਸਨ। ਇਸ ਦੌਰਾਨ ਇੱਕ ਬੀਐੱਮਡਬਲਿਊ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਵੇਰੀ ਦੀ ਮੌਤ ਹੋ ਗਈ ਜਦਕਿ ਪ੍ਰਦੀਪ ਜ਼ਖ਼ਮੀ ਹੋ ਗਿਆ। ਕਾਰ ਨੂੰ ਮਿਹਰ ਸ਼ਾਹ ਚਲਾ ਰਿਹਾ ਸੀ।

Advertisement
Advertisement