For the best experience, open
https://m.punjabitribuneonline.com
on your mobile browser.
Advertisement

ਬੀਐੱਮਡਬਲਿਊ ਕੇਸ: ਸ਼ਿਵ ਸੈਨਾ ਨੇ ਮੁਲਜ਼ਮ ਦੇ ਪਿਤਾ ਨੂੰ ਉਪ ਨੇਤਾ ਦੇ ਅਹੁਦੇ ਤੋਂ ਹਟਾਇਆ

06:29 AM Jul 11, 2024 IST
ਬੀਐੱਮਡਬਲਿਊ ਕੇਸ  ਸ਼ਿਵ ਸੈਨਾ ਨੇ ਮੁਲਜ਼ਮ ਦੇ ਪਿਤਾ ਨੂੰ ਉਪ ਨੇਤਾ ਦੇ ਅਹੁਦੇ ਤੋਂ ਹਟਾਇਆ
ਅਦਾਲਤ ’ਚ ਪੇਸ਼ੀ ਮਗਰੋਂ ਮੁਲਜ਼ਮ ਮਿਹਿਰ ਸ਼ਾਹ ਨੂੰ ਲਿਜਾਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਮੁੰਬਈ:

Advertisement

ਬੀਐੱਮਡਬਲਿਊ ਹਿਟ ਐਂਡ ਰਨ ਕੇਸ ’ਚ ਮੁਲਜ਼ਮ ਮਿਹਿਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਧਰ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਮਿਹਿਰ ਸ਼ਾਹ ਨੂੰ ਅਦਾਲਤ ਨੇ 16 ਜੁਲਾਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਸ਼ਿਵ ਸੈਨਾ ਦੇ ਸਕੱਤਰ ਸੰਜੇ ਮੋਰ ਨੇ ਇਕ ਲਾਈਨ ਦੇ ਨੋਟਿਸ ’ਚ ਕਿਹਾ ਕਿ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਮੁਕਤ ਕੀਤਾ ਜਾਂਦਾ ਹੈ। ਉਂਜ ਸ਼ਾਹ ਸ਼ਿਵ ਸੈਨਾ ਦਾ ਮੈਂਬਰ ਬਣਿਆ ਰਹੇਗਾ। ਜ਼ਿਕਰਯੋਗ ਹੈ ਕਿ ਬੀਐੱਮਡਬਲਿਊ ਕਾਰ ਚਲਾ ਰਹੇ ਮਿਹਿਰ ਸ਼ਾਹ ਨੇ ਐਤਵਾਰ ਸਵੇਰੇ ਦੋਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ ਜਿਸ ’ਚ ਕਾਵੇਰੀ ਨਖਵਾ ਦੀ ਮੌਤ ਹੋ ਗਈ ਸੀ ਜਦਕਿ ਉਸ ਦਾ ਪਤੀ ਪ੍ਰਦੀਪ ਜ਼ਖ਼ਮੀ ਹੋ ਗਿਆ ਸੀ। ਪੁਲੀਸ ਮੁਤਾਬਕ ਕਾਵੇਰੀ ਨੂੰ ਕਾਰ ਕਰੀਬ ਡੇਢ ਕਿਲੋਮੀਟਰ ਤੱਕ ਘੜੀਸ ਕੇ ਲੈ ਗਈ ਸੀ। ਇਸ ਮਗਰੋਂ ਮਿਹਿਰ ਨੇ ਡਰਾਈਵਰ ਨੂੰ ਕਾਰ ਫੜਾ ਦਿੱਤੀ ਸੀ ਅਤੇ ਖੁਦ ਇਕ ਹੋਰ ਵਾਹਨ ’ਚ ਬੈਠ ਕੇ ਫਰਾਰ ਹੋ ਗਿਆ ਸੀ। ਇਸ ਦੌਰਾਨ ਪੁਲੀਸ ਨੇ ਮਿਹਿਰ ਨੂੰ ਅੱਜ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਐੱਸਪੀ ਭੌਸਲੇ ਅੱਗੇ ਪੇਸ਼ ਕੀਤਾ ਜਿਨ੍ਹਾਂ ਉਸ ਨੂੰ 16 ਜੁਲਾਈ ਤੱਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ। ਕੇਸ ਦੀ ਸੁਣਵਾਈ ਦੌਰਾਨ ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਇਹ ਵਹਿਸ਼ੀ ਤੇ ਬੇਰਹਿਮੀ ਨਾਲ ਕੀਤਾ ਗਿਆ ਕਾਰਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਵੱਧ ਤੋਂ ਵੱਧ ਸਮੇਂ ਲਈ ਹਿਰਾਸਤ ’ਚ ਭੇਜਿਆ ਜਾਣਾ ਚਾਹੀਦਾ ਹੈ। -ਪੀਟੀਆਈ

ਵਿਵਾਦਤ ਬਾਰ ਦੀ ਗ਼ੈਰਕਾਨੂੰਨੀ ਉਸਾਰੀ ਤੋੜੀ

ਮੁੰਬਈ: ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਜੁਹੂ ਸਥਿਤ ਵਾਈਸ-ਗਲੋਬਲ ਤਪਸ ਬਾਰ ਦੇ ਉਸ ਹਿੱਸੇ ਨੂੰ ਢਾਹ ਦਿੱਤਾ ਹੈ ਜਿਸ ਦੀ ਗ਼ੈਰਕਾਨੂੰਨੀ ਢੰਗ ਨਾਲ ਉਸਾਰੀ ਕੀਤੀ ਗਈ ਸੀ। ਇਹ ਬਾਰ ਉਸ ਸਮੇਂ ਵਿਵਾਦ ’ਚ ਘਿਰ ਗਿਆ ਸੀ ਜਦੋਂ ਦਾਅਵਾ ਕੀਤਾ ਗਿਆ ਕਿ ਬੀਐੱਮਡਬਲਿਊ ਹਿਟ ਐਂਡ ਰਨ ਕੇਸ ਦਾ ਮੁੱਖ ਮੁਲਜ਼ਮ ਮਿਹਿਰ ਸ਼ਾਹ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਇਥੇ ਗਿਆ ਸੀ ਅਤੇ ਉਸ ਨੇ ਸ਼ਰਾਬ ਪੀਤੀ ਸੀ। ਬੀਐੱਮਸੀ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਬਾਰ ਦਾ ਨਿਰੀਖਣ ਕਰਕੇ ਉਥੇ ਕੁਝ ਗ਼ੈਰਕਾਨੂੰਨੀ ਉਸਾਰੀਆਂ ਦੇਖੀਆਂ ਸਨ। ਇਕ ਅਧਿਕਾਰੀ ਨੇ ਕਿਹਾ ਕਿ ਉਸਾਰੀ ਢਾਹੁਣ ਤੋਂ ਪਹਿਲਾਂ ਬਾਰ ਨੂੰ ਨੋਟਿਸ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਆਬਕਾਰੀ ਵਿਭਾਗ ਨੇ ਬਾਰ ਨੂੰ ਸੀਲ ਕਰ ਦਿੱਤਾ ਸੀ।

Advertisement
Tags :
Author Image

joginder kumar

View all posts

Advertisement
Advertisement
×