ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ ਹੋਇਆ

07:12 AM May 06, 2024 IST

ਬੰਗਲੂਰੂ, 5 ਮਈ
ਕਰਨਾਟਕ ਦੇ ਗ੍ਰਹਿ ਮੰਤਰੀ ਡਾ. ਜੀ ਪਰਮੇਸ਼ਵਰ ਨੇ ਅੱਜ ਕਿਹਾ ਕਿ ਕਈ ਔਰਤਾਂ ਨਾਲ ਜਬਰ-ਜਨਾਹ ਦੇ ਮੁਲਜ਼ਮ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹਾਸਨ ਲੋਕ ਸਭਾ ਸੀਟ ਤੋਂ ਐੱਨਡੀਏ ਉਮੀਦਵਾਰ ਨੂੰ ਭਾਰਤ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਕਿਸੇ ਅਪਰਾਧ ਸਬੰਧੀ ਕੌਮਾਂਤਰੀ ਪੁਲੀਸ ਸਹਿਯੋਗ ਸੰਸਥਾ ਵੱਲੋਂ ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਗਤੀਵਿਧੀਆਂ ਬਾਰੇ ਆਪਣੇ ਮੈਂਬਰ ਦੇਸ਼ਾਂ ਤੋਂ ਹੋਰ ਜਾਣਕਾਰੀ ਹਾਸਲ ਕਰਨ ਲਈ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ। ਮੰਤਰੀ ਨੇ ਕਿਹਾ ਕਿ ‘ਸੈਕਸ ਸਕੈਂਡਲ’ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਇਸ ਗੱਲ ਬਾਰੇ ਫ਼ੈਸਲਾ ਕਰੇਗੀ ਕਿ ਪ੍ਰਜਵਲ ਨੂੰ ਵਾਪਸ ਕਿਵੇਂ ਲਿਆਂਦਾ ਜਾਵੇ।

Advertisement

ਜਨਤਾ ਦਲ (ਐੱਸ) ਦੇ ਵਿਧਾਇਕ ਐੱਚਡੀ ਰੇਵੰਨਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਪੀਟੀਆਈ

ਉਧਰ ਜੇਡੀ(ਐੱਸ) ਦੇ ਸੀਨੀਅਰ ਆਗੂ ਅਤੇ ਪਾਰਟੀ ਵਿਧਾਇਕ ਐੱਚ ਡੀ ਰੇਵੰਨਾ ਨੂੰ ਇੱਕ ਔਰਤ ਨੂੰ ਕਥਿਤ ਅਗਵਾ ਕਰਨ ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਬੰਧਕ ਬਣਾਉਣ ਦੇ ਮਾਮਲੇ ਵਿੱਚ ਅੱਜ ਇੱਥੋਂ ਦੀ ਅਦਾਲਤ ਨੇ 8 ਮਈ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਤੇ ਜੇਡੀ (ਐੱਸ) ਦੇ ਸਰਪ੍ਰਸਤ ਐੱਚ ਡੀ ਦੇਵਗੌੜਾ ਦਾ ਪੁੱਤਰ ਹੈ। ਵਿਸ਼ੇਸ਼ ਜਾਂਚ ਟੀਮ ਨੇ ਤਿੰਨ ਬੱਚਿਆਂ ਦੀ ਮਾਂ ਨੂੰ ਅਗਵਾ ਕਰਨ ਅਤੇ ਗ਼ੈਰ-ਕਾਨੂੰਨੀ ਤੌਰ ’ਤੇ ਬੰਧਕ ਬਣਾਏ ਜਾਣ ਨਾਲ ਸਬੰਧਤ ਕੇਸ ਵਿੱਚ ਜ਼ਮਾਨਤ ਅਰਜ਼ੀ ਰੱਦ ਹੋਣ ਮਗਰੋਂ ਉਸ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

ਕਾਂਗਰਸ ਨੇ ਮੋਦੀ ਤੇ ਸ਼ਾਹ ਨੂੰ ਕੀਤੇ ਦਸ ਸਵਾਲ

ਬੇਲਗਾਵੀ: ਕਰਨਾਟਕ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਉਮੀਦਵਾਰ ਅਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਸੈਕਸ ਸਕੈਂਡਲ ਕੇਸ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਤਾਜ਼ਾ ਹਮਲਾ ਬੋਲਿਆ ਅਤੇ ‘ਦਸ ਸਵਾਲਾਂ’ ਦੇ ਜਵਾਬ ਦੇਣ ਦੀ ਮੰਗ ਕੀਤੀ। ਬੇਲਗਾਵੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਜਨਤਾ ਦਲ (ਸੈਕੁਲਰ) ਦੇ ਆਗੂ ਔਰਤਾਂ ਨਾਲ ਵੱਡੇ ਪੱਧਰ ’ਤੇ ਜਬਰ-ਜਨਾਹ ਕਰਨ ਵਾਲੇ ਦੀ ‘ਸੁਰੱਖਿਆ’ ਕਰ ਰਹੇ ਹਨ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਵੀ ਮੌਜੂਦ ਸਨ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਸੀ ਪਰ ਫਿਰ ਵੀ ਉਨ੍ਹਾਂ ਨੇ ਜੇਡੀ(ਐੱਸ) ਨਾਲ ਗੱਠਜੋੜ ਕੀਤਾ। ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਸ ਮਾਮਲੇ ਵਿੱਚ ਸਾਡਾ ਸੰਦੇਸ਼ ਸਪਸ਼ਟ ਤੇ ਸਰਲ ਹੈ। ਨਰਿੰਦਰ ਮੋਦੀ ਜੀ ਅਤੇ ਜੇਡੀ(ਐੱਸ) ਵੱਡੇ ਪੱਧਰ ’ਤੇ ਜਬਰ-ਜਨਾਹ ਕਰਨ ਵਾਲੇ ਨੂੰ ਬਚਾਅ ਰਹੇ ਹਨ ਜਦੋਂਕਿ ਪ੍ਰਧਾਨ ਮੰਤਰੀ ਨੂੰ ਪਤਾ ਸੀ ਕਿ ਉਸ ਦੀ ਪਾਰਟੀ ਤੇ ਗੱਠਜੋੜ ਦੇ ਉਮੀਦਵਾਰ ਨੇ ਹਜ਼ਾਰਾਂ ਔਰਤਾਂ ਦਾ ਸਿਲਸਿਲੇਵਾਰ ਸ਼ੋਸ਼ਣ ਕੀਤਾ ਹੈ।’’ ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਤੋਂ ਦਸ ਸਵਾਲ ਪੁੱਛੇ। ਉਨ੍ਹਾਂ ਪੁੱਛਿਆ, ‘‘ਉਨ੍ਹਾਂ ਜੇਡੀ (ਐੱਸ) ਨਾਲ ਹੱਥ ਕਿਉਂ ਮਿਲਾਇਆ? ਉਸ ਨੂੰ ਭਾਜਪਾ ਤੇ ਜੇਡੀ(ਐੱਸ) ਦਾ ਉਮੀਦਵਾਰ ਕਿਉਂ ਬਣਾਇਆ? ਪ੍ਰਧਾਨ ਮੰਤਰੀ ਮੋਦੀ ਹਾਸਨ ਕਿਉਂ ਗਏ ਅਤੇ ਕਿਉਂ ਕਿਹਾ ਕਿ ਪ੍ਰਜਵਲ ਰੇਵੰਨਾ ਦੀ ਜਿੱਤ ਉਨ੍ਹਾਂ ਨੂੰ ਹੋਰ ਮਜ਼ਬੂਤ ਕਰੇਗੀ? ਸਭ ਕੁੱਝ ਪਤਾ ਹੋਣ ਦੇ ਬਾਵਜੂਦ ਮੋਦੀ ਜੀ, ਅਮਿਤ ਸ਼ਾਹ ਜੀ, ਭਾਜਪਾ ਅਤੇ ਜੇਡੀ(ਐੱਸ) ਨੇ ਪ੍ਰਵਜਲ ਰੇਵੰਨਾ ਬਾਰੇ ਸੱਚਾਈ ਨੂੰ ਕਿਉਂ ਛੁਪਾਇਆ?’’ ਉਨ੍ਹਾਂ ਅੱਗੇ ਪੁੱਛਿਆ, ‘‘ਜਦੋਂ ਪ੍ਰਵਜਲ ਰੇਵੰਨਾ ਭਾਰਤ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਕੀ ਮੋਦੀ ਜੀ ਦੇ ਵਿਦੇਸ਼ ਮੰਤਰਾਲੇ ਜਾਂ ਪਾਸਪੋਰਟ ਕੰਟਰੋਲ ਬੋਰਡ ਨੂੰ ਪਤਾ ਨਹੀਂ ਸੀ ਕਿ ਜਬਰ-ਜਨਾਹ ਕਰਨ ਵਾਲਾ ਦੇਸ਼ ਵਿੱਚੋਂ ਭੱਜ ਰਿਹਾ ਹੈ? ਫਿਰ ਮੋਦੀ ਜੀ ਤੇ ਅਮਿਤ ਸ਼ਾਹ ਜੀ ਨੇ ਉਸ ਨੂੰ ਭੱਜਣ ਦਾ ਮੌਕਾ ਕਿਉਂ ਦਿੱਤਾ?’’ ਉਨ੍ਹਾਂ ਕਿਹਾ ਕਿ ਸਿੱਟ ਨੇ ਸੀਬੀਆਈ ਤੇ ਮੋਦੀ ਸਰਕਾਰ ਨੂੰ ਰੇਵੰਨਾ ਨੂੰ ਵਾਪਸ ਲਿਆਉਣ ਤੇ ਬਲਿਊ ਕਾਰਨਰ ਨੋਟਿਸ ਜਾਰੀ ਕਰਨ, ਜਦੋਂਕਿ ਮੁੱਖ ਮੰਤਰੀ ਨੇ ਪ੍ਰਜਵਲ ਦਾ ਕੂਟਨੀਤਕ ਪਾਸਪੋਰਟ ਰੱਦ ਕਰਨ ਸਬੰਧੀ ਲਿਖਿਆ ਸੀ। ਇਸ ਦੇ ਬਾਵਜੂਦ ਮੋਦੀ ਨੇ ਇਸ ਸਬੰਧੀ ਕੋਈ ਪ੍ਰਤੀਕਿਰਿਆ ਕਿਉਂ ਨਹੀਂ ਦਿੱਤੀ। -ਏਐੱਨਆਈ

Advertisement

Advertisement
Advertisement