For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਕਣਕ ਨਾ ਮਿਲਣ ਕਾਰਨ ਨੀਲੇ ਕਾਰਡਧਾਰਕ ਪ੍ਰੇਸ਼ਾਨ

11:41 AM Apr 03, 2024 IST
ਸਰਕਾਰੀ ਕਣਕ ਨਾ ਮਿਲਣ ਕਾਰਨ ਨੀਲੇ ਕਾਰਡਧਾਰਕ ਪ੍ਰੇਸ਼ਾਨ
ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਬਸਪਾ ਆਗੂ ਜਸਵਿੰਦਰ ਸਿੰਘ ਤੇ ਪਿੰਡ ਵਾਸੀ। -ਫੋਟੋ: ਚਿੱਲਾ
Advertisement

ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ(ਮੁਹਾਲੀ), 2 ਅਪਰੈਲ
ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਨੇੜੇ ਪੈਂਦੇ ਪਿੰਡ ਝਿਊਰਹੇੜੀ ਅਤੇ ਅਲੀਪੁਰ ਦੇ ਨੀਲਾ ਕਾਰਡ ਹੋਲਡਰ ਪਿਛਲੇ ਦੋ ਮਹੀਨਿਆਂ ਤੋਂ ਸਰਕਾਰੀ ਕਣਕ ਤੋਂ ਵਾਂਝੇ ਹਨ। ਪਿੰਡ ਦੇ ਵਸਨੀਕ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਨੇ ਅੱਜ ਇਸ ਸਬੰਧੀ ਫੂਡ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਕਣਕ ਭਿਜਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਪਿੰਡ ਦੀਆਂ ਹੋਰ ਸਮੱਸਿਆਵਾਂ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਦਿੱਤਾ।
ਉਨ੍ਹਾਂ ਆਖਿਆ ਕਿ ਤਿੰਨ ਮਹੀਨਿਆ ਤੋਂ ਪਿੰਡ ਵਿੱਚ ਕੋਈ ਡਿੱਪੂ ਹੋਲਡਰ ਨਹੀਂ ਹੈ ਤੇ ਕਣਕ ਨਾ ਮਿਲਣ ਕਾਰਨ ਗਰੀਬ ਵਰਗ ਦੇ ਵਸਨੀਕ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਘਰ ਘਰ ਆਟਾ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਕੁੱਝ ਹੋਰ ਹੈ। ਉਨ੍ਹਾਂ ਪਿੰਡ ਝਿਊਰਹੇੜੀ ਤੋਂ ਅਲੀਪੁਰ ਰੋਡ, ਕੰਡਾਲਾ ਤੋਂ ਜਗਤਪੁਰਾ ਰੋਡ ਬਣਾਉਣ, ਏਅਰਪੋਰਟ ਤੇ ਪਿੰਡ ਦਾ ਬੋਰਡ ਲਗਾਉਣ, ਪਿੰਡ ਰਸਤੇ ਉੱਤੇ ਟੈਕਸੀਆਂ ਵਾਲਿਆਂ ਲਈ ਨੋ ਪਾਰਕਿੰਗ ਵਿੱਚ ਗੱਡੀਆਂ ਨਾ ਖੜ੍ਹੇ ਕਰਨ, ਨੌਜਵਾਨਾਂ ਲਈ ਗਰਾਊਂਡ, ਪਾਰਕ ਆਦਿ ਬਣਾਏ ਜਾਣ ਦੀ ਵੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਮੁੱਖ ਸਿੰਘ ਮਹਿਰਾ, ਨਾਜ਼ਰ ਸਿੰਘ ਰਾਜਨਵਾਲ, ਹਰਸ਼ਪ੍ਰੀਤ ਸਿੰਘ ਮਹਿਰਾ, ਦਮਨਪ੍ਰੀਤ ਸਿੰਘ, ਜਸਬੀਰ ਸਿੰਘ ਆਦਿ ਵੀ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×