ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦਿੱਲੀ ਦੰਗਿਆਂ ਬਾਰੇ ਕਿਤਾਬ ਛਾਪਣ ਤੋਂ ਪਿੱਛੇ ਹਟਿਆ ਬਲੂਮਜ਼ਬਰੀ

07:23 AM Aug 23, 2020 IST
Advertisement

ਨਵੀਂ ਦਿੱਲੀ: ਫਰਵਰੀ ਦੇ ਦਿੱਲੀ ਦੰਗਿਆਂ ਬਾਰੇ ਪੁਸਤਕ ਦੀ ਪ੍ਰਕਾਸ਼ਨਾ ਤੋਂ ਪਹਿਲਾਂ ਹੀ ਵਰਚੁਅਲ ਲਾਂਚ ਦਾ ਰੌਲਾ ਪੈਣ ਮਗਰੋਂ ਬਲੂਮਜ਼ਬਰੀ ਇੰਡੀਆ ਨੇ ਅੱਜ ਇਸ ਪੁਸਤਕ ਦੀ ਪ੍ਰਕਾਸ਼ਨਾ ਤੋਂ ਆਪਣੇ-ਆਪ ਨੂੰ ਵੱਖ ਕਰਨ ਦਾ ਐਲਾਨ ਕੀਤਾ ਹੈ। ਪ੍ਰਕਾਸ਼ਨਾ ਘਰ ਦਾ ਕਹਿਣਾ ਹੈ ਕਿ ਵਰਚੁਅਲ ਸਮਾਗਮ ਊਸ ਦੀ ਜਾਣਕਾਰੀ ਤੋਂ ਬਿਨਾਂ ਹੀ ਕੀਤਾ ਜਾ ਰਿਹਾ ਸੀ। ਸੋਸ਼ਲ ਮੀਡੀਆ ’ਤੇ ਪੁਸਤਕ ਦੀ ਲਾਂਚ ਬਾਰੇ ਚੱਲੇ ਇਸ਼ਤਿਹਾਰ, ਜਿਸ ਅਨੁਸਾਰ ਸ਼ਨਿਚਰਵਾਰ ਨੂੰ ਸਮਾਗਮ ਦੌਰਾਨ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ,  ਜਾਰੀ ਕੀਤੇ ਜਾਣ ਮਗਰੋਂ ਪ੍ਰਕਾਸ਼ਨਾ ਘਰ ਨੂੰ ਸਖ਼ਤ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਇਹ ਦੋਸ਼ ਲੱਗੇ ਸਨ ਕਿ ਊੱਤਰ-ਪੂਰਬੀ ਦਿੱਲੀ ਵਿੱਚ 23 ਫਰਵਰੀ ਨੂੰ ਹੋਈ ਹਿੰਸਾ ਤੋਂ ਪਹਿਲਾਂ ਮਿਸ਼ਰਾ ਸਣੇ ਕਈ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਭੜਕਾਊ ਬਿਆਨਬਾਜ਼ੀ ਕੀਤੀ ਸੀ। ਬਲੂਮਸਬਰੀ ਇੰਡੀਆ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਊਹ ਬੋਲਣ ਦੀ ਆਜ਼ਾਦੀ ਦਾ ਪੂਰਾ ਸਮਰਥਨ ਕਰਦੇ ਹਨ ਪ੍ਰੰਤੂ ਊਨ੍ਹਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਵੀ ਡੂੰਘੀ ਸਮਝ ਹੈ। -ਪੀਟੀਆਈ

Advertisement
Advertisement
Tags :
ਹਟਿਆਕਿਤਾਬਛਾਪਣਤੋਂ ਪਿੱਛੇਦੰਗਿਆਂਦਿੱਲੀਬਲੂਮਜ਼ਬਰੀਬਾਰੇ