ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਲੋਕਾਂ ਦੇ ਖੂਨ ਦੀ ਜਾਂਚ
08:16 AM Jul 06, 2024 IST
ਪੱਤਰ ਪ੍ਰੇਰਕ
ਰਤੀਆ, 5 ਜੁਲਾਈ
ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਸਿਵਲ ਹਸਪਤਾਲ ਰਤੀਆ ਦੀਆਂ ਟੀਮਾਂ ਵੱਲੋਂ ਇਕ ਹਫਤੇ ਦੌਰਾਨ 21 ਕੈਂਪ ਲਗਾ ਕੇ ਕਰੀਬ 2048 ਲੋਕਾਂ ਦੇ ਖੂਨ ਦੀ ਜਾਂਚ ਕੀਤੀ ਗਈ ਹੈ। ਇਸ ਦੌਰਾਨ ਜਿਸ ਕਿਸੇ ਵਿੱਚ ਵੀ ਖੂਨ ਦੀ ਕਮੀ ਪਾਈ ਗਈ, ਉਸ ਨੂੰ ਮੌਕੇ ’ਤੇ ਹੀ ਸਿਹਤ ਵਿਭਾਗ ਵੱਲੋਂ ਆਇਰਨ ਦੀ ਦਵਾਈ ਦਿੱਤੀ ਗਈ ਹੈ। ਸਿਹਤ ਵਿਭਾਗ ਦੇ ਕਰਮਚਾਰੀਆਂ ਦਾ ਦਾਅਵਾ ਹੈ ਕਿ ਇਸ 100 ਦਿਨ ਦੀ ਮੁਹਿੰਮ ਤਹਿਤ ਰਤੀਆ ਇਲਾਕੇ ਦੇ ਸਾਰੇ ਬੱਚਿਆਂ, ਔਰਤਾਂ ਅਤੇ ਕਿਸ਼ੋਰੀਆਂ ਦੇ ਖੂਨ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਅਨੀਮੀਆ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਸਿਵਲ ਹਸਪਤਾਲ ਦੇ ਮੁੱਖ ਡਾਕਟਰ ਡਾ. ਅਮਿਤ ਸੈਣੀ ਤੇ ਹੈਲਥ ਇੰਸਪੈਕਟਰ ਰਾਜੇਸ਼ ਨੇ ਦੱਸਿਆ ਕਿ 11 ਜੂਨ ਨੂੰ 100 ਦਿਨ ਅਨੀਮੀਆ ਮੁਕਤ ਭਾਰਤ ਮੁਹਿੰਮ ਦਾ ਉਦਘਾਟਨ ਕੀਤਾ ਗਿਆ ਸੀ।
Advertisement
Advertisement