ਸੀਜੀਐੱਮ ਵੱਲੋਂ ਖ਼ੂਨਦਾਨੀਆਂ ਦਾ ਸਨਮਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਨਵੰਬਰ
ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਸਕੱਤਰ ਤੇ ਸੀਜੇਐੱਮ ਨਿਤਿਨ ਰਾਜ ਨੇ ਦੱਸਿਆ ਕਿ ਜ਼ਿਲ੍ਹਾ ਸੈਸ਼ਨ ਜੱਜ ਅਰਾਧਨਾ ਸਾਹਨੀ ਦੀ ਅਗਵਾਈ ਹੇਠ ਡੀਐੱਲਐੱਸਏ ਵੱਲੋਂ ਏਡੀਆਰ ਕੇਂਦਰ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਚੀਫ ਜੁਡੀਸ਼ੀਅਲ ਮੈਜਿਸਟਰੇਟ ਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਿਤਿਨ ਰਾਜ ਨੇ ਖੂਨਦਾਨੀਆਂ ਨੂੰ ਬੈਜ ਲਾ ਕੇ ਉਤਸ਼ਾਹਿਤ ਕੀਤਾ। ਉਨ੍ਹਾਂ ਕੈਂਪ ਕੋਆਰਡੀਨੇਟਰ ਡਾ. ਅਸ਼ੋਕ ਵਰਮਾ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਖੂਨ ਦਾਨ ਕਰਨ ਦੀ ਅਪੀਲ ਕੀਤੀ। ਬਲੱਡ ਬੈਂਕ ਸੈਂਟਰ ਦੇ ਇੰਚਾਰਜ ਡਾ. ਰਾਮਾ ਦੀ ਪ੍ਰਧਾਨਗੀ ਹੇਠ ਖੂਨ ਇੱਕਠਾ ਕੀਤਾ ਗਿਆ। ਕੈਂਪ ਦੇ ਕੋਆਰਡੀਨੇਟਰ ਡਾ. ਅਸ਼ੋਕ ਕੁਮਾਰ ਵਰਮਾ ਤੇ ਕਰਮ ਚੰਦ ਨੇ ਮੁੱਖ ਮਹਿਮਾਨ ਨੂੰ ਸ਼ਾਲ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਨੇ 45ਵੀਂ ਵਾਰ ਖੂਨਦਾਨ ਕੀਤਾ ਹੈ। ਇਸ ਮੌਕੇ ਡਾ. ਅਸ਼ੋਕ ਵਰਮਾ ਨੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਮਾਜ ਵਿੱਚ ਨਸ਼ਿਆਂ ਖ਼ਿਲਾਫ਼ ਸਖਤੀ ਨਾਲ ਨਜਿੱਠਣ ਦੀ ਲੋੜ ਹੈ।
ਇਸ ਖੂਨਦਾਨ ਕੈਂਪ ਵਿਚ ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮ ਤੇ ਪੁਨਰਵਾਸ ਇੰਚਾਰਜ ਸਬ ਇੰਸਪੈਕਟਰ ਡਾ. ਅਸ਼ੋਕ ਕੁਮਾਰ ਕੈਂਪ ਕੋਆਰਡੀਨੇਟਰ ਸਨ। ਕੈਂਪ ਵਿੱਚ ਰੋਟੀ ਬੈਂਕ ਦੇ ਉਪ ਮੁਖੀ ਕਰਮ ਚੰਦ ਤੇ ਸਟਾਰ ਬਲੱਡ ਡੋਨਰ ਪ੍ਰਸ਼ਾਂਤ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।