ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ਮੌਕੇ ਖ਼ੂਨਦਾਨ ਕੈਂਪ

07:08 AM Sep 10, 2023 IST
ਕੈਂਪ ਮੌਕੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ (ਖੱਬੇ ਤੋਂ ਸੱਜੇ) ਟ੍ਰਿਬਿਊਨ ਐਂਪਲਾਈਜ਼ ਤਯੂਨੀਅਨ ਦੀ ਜਨਰਲ ਸਕੱਤਰ ਰੁਚਿਕਾ ਐੱਮ. ਖੰਨਾ, ਡਾ. ਸੁਚੇਤ ਸਚਦੇਵਾ, ਪ੍ਰਧਾਨ ਅਨਿਲ ਗੁਪਤਾ, ਕਾਰਜਕਾਰੀ ਜਨਰਲ ਮੈਨੇਜਰ ਅਮਿਤ ਸ਼ਰਮਾ, ਟਰੱਸਟੀ ਜਸਟਿਸ ਐੱਸਐੱਸ ਸੋਢੀ, ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਰਾਜੇਸ਼ ਰਾਮਚੰਦਰਨ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ ਤੇ ਹੋਰ। -ਫੋਟੋ: ਰਵੀ ਕੁਮਾਰ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਸਤੰਬਰ
ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਸੰਸਥਾਪਕ ਸਰਦਾਰ ਦਿਆਲ ਸਿੰਘ ਮਜੀਠੀਆ ਦੀ 125ਵੀਂ ਬਰਸੀ ਮੌਕੇ ਅੱਜ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਵੱਲੋਂ ਟ੍ਰਿਬਿਊਨ ਦਫ਼ਤਰ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਇਸ ਮੌਕੇ ਪੀਜੀਆਈ ਦੀ ਟੀਮ ਵੱਲੋਂ 75 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦਾ ਉਦਘਾਟਨ ‘ਦਿ ਟ੍ਰਿਬਿਊਨ ਟਰੱਸਟ’ ਦੇ ਟਰੱਸਟੀ ਜਸਟਿਸ (ਸੇਵਾਮੁਕਤ) ਐੱਸਐੱਸ ਸੋਢੀ ਨੇ ਕੀਤਾ। ਸ੍ਰੀ ਸੋਢੀ ਨੇ ਖ਼ੂਨਦਾਨ ਨੂੰ ਉੱਤਮ ਦਾਨ ਦੱਸਦਿਆਂ ਸਰਦਾਰ ਦਿਆਲ ਸਿੰਘ ਮਜੀਠੀਆ ਦੀ ਬਰਸੀ ’ਤੇ ਹਰ ਸਾਲ ਯੂਨੀਅਨ ਵੱਲੋਂ ਨਿਭਾਈ ਜਾਂਦੀ ਇਸ ਰੀਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਖ਼ੂਨਦਾਨ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਆ। ਇਸ ਮੌਕੇ ਟ੍ਰਿਬਿਊਨ ਦੇ ਮੁੱਖ ਸੰਪਾਦਕ ਰਾਜੇਸ਼ ਰਾਮਚੰਦਰਨ, ਕਾਰਜਕਾਰੀ ਜਨਰਲ ਮੈਨੇਜਰ ਅਮਿਤ ਸ਼ਰਮਾ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਸਿੰਘ, ਦੈਨਿਕ ਟ੍ਰਿਬਿਊਨ ਦੇ ਸੰਪਾਦਕ ਨਰੇਸ਼ ਕੌਸ਼ਲ, ਪੀਜੀਆਈ ਦੀ ਡਾ. ਸੁਚੇਤ ਸਚਦੇਵਾ ਹਾਜ਼ਰ ਸਨ। ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਗੁਪਤਾ ਤੇ ਜਨਰਲ ਸਕੱਤਰ ਰੁਚਿਕਾ ਐੱਮ ਖੰਨਾ ਨੇ ਖ਼ੂਨਦਾਨ ਕਰਨ ਲਈ ਜਾਗਰੂਕ ਕੀਤਾ।

Advertisement

Advertisement