For the best experience, open
https://m.punjabitribuneonline.com
on your mobile browser.
Advertisement

ਚੈੜੀਆਂ ਤੇ ਛਾਬੜਾ ਦੀ ਯਾਦ ਵਿੱਚ ਖੂਨਦਾਨ ਕੈਂਪ

06:51 AM Sep 03, 2024 IST
ਚੈੜੀਆਂ ਤੇ ਛਾਬੜਾ ਦੀ ਯਾਦ ਵਿੱਚ ਖੂਨਦਾਨ ਕੈਂਪ
ਖੂਨਦਾਨ ਕਰਦੇ ਹੋਏ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਦੀਪ ਬੈਦਵਾਨ ਤੇ ਹੋਰ। -ਫੋਟੋ: ਸੋਢੀ
Advertisement

ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 2 ਸਤੰਬਰ
ਯੂਥ ਆਫ ਪੰਜਾਬ ਵੱਲੋਂ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਮਰਹੂਮ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਸੋਸ਼ਲ ਵਰਕਰ ਪ੍ਰਦੀਪ ਛਾਬੜਾ ਦੀ ਯਾਦ ਵਿੱਚ ਇੱਥੋਂ ਦੇ ਸੱਤਿਆ ਨਾਰਾਇਣ ਮੰਦਰ ਸੈਕਟਰ-70 ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਸੈਕਟਰ-32 ਦੀ ਡਾ. ਰਵਨੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ 93 ਯੂਨਿਟ ਖੂਨ ਦੇ ਇਕੱਤਰ ਕੀਤਾ। ਉਨ੍ਹਾਂ ਕਿਹਾ ਕਿ ਜ਼ੈਲਦਾਰ ਚੈੜੀਆਂ ਅਤੇ ਪ੍ਰਦੀਪ ਛਾਬੜਾ ਹਮੇਸ਼ਾ ਯੂਥ ਆਫ਼ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ। ਸ੍ਰੀ ਛਾਬੜਾ ਦੀ ਧੀ ਪ੍ਰੋ. ਏਕਤਾ ਛਾਬੜਾ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਆ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਿਸਾਨ ਆਗੂ ਕਿਰਪਾਲ ਸਿੰਘ ਸਿਆਊ, ਰਵਿੰਦਰ ਸਿੰਘ ਵਜੀਦਪੁਰ, ਬ੍ਰਾਹਮਣ ਸਭਾ ਮੁਹਾਲੀ ਦੇ ਪ੍ਰਧਾਨ ਵੀਕੇ ਵੈਦ, ਰਮਾਕਾਂਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ, ਜਨਰਲ ਸਕੱਤਰ ਲੱਕੀ ਕਲਸੀ, ਗੁਰਪ੍ਰੀਤ ਸਿੰਘ ਪਲਹੇੜੀ, ਗੁਰਮੀਤ ਸਿੰਘ ਬੈਦਵਾਨ, ਸੱਤਾ ਨਿਹੌਲਕਾ, ਰਣਦੀਪ ਸਿੰਘ, ਜਸਪਾਲ ਸਿੰਘ ਬਿੱਲਾ, ਲਖਵਿੰਦਰ ਸਿੰਘ ਲੱਖੀ, ਮੁਨੀਸ਼ ਗੌਤਮ, ਸਰਪੰਚ ਸੰਜੀਵ ਕੁਮਾਰ, ਸਰਪੰਚ ਗੁਰਦੀਪ ਸਿੰਘ ਮਨੌਲੀ, ਪ੍ਰਧਾਨ ਮਲਕੀਤ ਸਿੰਘ ਬੈਦਵਾਨ ਆਦਿ ਹਾਜ਼ਰ ਸਨ। ਖੂਨਦਾਨੀਆਂ ਦਾ ਸਨਮਾਨ ਕੀਤਾ ਗਿਆ।

Advertisement

Advertisement
Advertisement
Author Image

Advertisement