ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਯਾਦ ਵਿੱਚ ਖ਼ੂਨਦਾਨ ਕੈਂਪ
ਜਗਤਾਰ ਸਮਾਲਸਰ
ਏਲਨਾਬਾਦ, 5 ਸਤੰਬਰ
ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਫਾਊਡੇਸ਼ਨ ਵੱਲੋਂ ਮਰਹੂਮ ਅਜ਼ੀਜ਼ ਪ੍ਰਤਾਪ ਸਿੰਘ ਖੋਸਾ ਦੀ ਬਰਸੀ ਮੌਕੇ ਵਿਸ਼ਾਲ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਭਾਈ ਘਨੱਈਆ ਮਾਨਵ ਸੇਵਾ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਗੁਰਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਗੁਲਾਬ ਸੀਂਵਰ ਅਤੇ ਰਿਸ਼ੀ ਕੁਮਾਰ ਸ਼ਰਮਾ ਵਿਸ਼ੇਸ ਮਹਿਮਾਨਾਂ ਵਜੋਂ ਪੁੱਜੇ। ਫਾਊਡੇਸ਼ਨ ਦੇ ਸਰਪ੍ਰਸਤ ਮਲਕੀਤ ਸਿੰਘ ਖੋਸਾ ਅਤੇ ਪ੍ਰਧਾਨ ਅਮਰਪਾਲ ਸਿੰਘ ਖੋਸਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਕੈਂਪ ਵਿੱਚ ਗੁਰੂ ਗੋਬਿੰਦ ਸਿੰਘ ਚੈਰੀਟੇਬਲ ਬਲੱਡ ਸੈਂਟਰ ਬਠਿੰਡਾ, ਰੈੱਡ ਕਰਾਸ ਬਲੱਡ ਬੈਂਕ ਅਤੇ ਸ਼ਿਵ ਸ਼ਕਤੀ ਬਲੱਡ ਬੈਂਕ ਸਿਰਸਾ ਦੀਆਂ ਟੀਮਾਂ ਨੇ ਸੇਵਾਵਾਂ ਦਿੱਤੀਆ। ਕੈਂਪ ਦੌਰਾਨ ਕੁੱਲ 155 ਯੂਨਿਟ ਖ਼ੂਨਦਾਨ ਕੀਤਾ ਗਿਆ। ਖ਼ੂਨਦਾਨੀਆਂ ਨੂੰ ਫਾਊਡੇਸ਼ਨ ਵੱਲੋਂ ਵਾਟਰ ਬੋਤਲਾਂ ਨਾਲ ਸਨਮਾਨਿਤ ਕੀਤਾ ਗਿਆ। ਫਾਊਡੇਸ਼ਨ ਵੱਲੋਂ ਬੋਰਡ ਪ੍ਰੀਖਿਆਵਾਂ ਵਿੱਚ ਅੱਵਲ ਰਹਿਣ ਵਾਲੇ ਸਰਕਾਰੀ ਸਕੂਲ ਏਲਨਾਬਾਦ ਅਤੇ ਮੌਜੂਖੇੜਾ ਦੇ 7 ਬੱਚਿਆਂ ਨੂੰ 5100-5100 ਦੀ ਨਗਦ ਰਾਸ਼ੀ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਛਿੰਦਰ ਕੌਰ (ਯੋਗਾ) ਦੀਦਾਰ ਸਿੰਘ (ਹਾਕੀ ਓਲੰਪੀਅਨ) ਪਵਨ ਕਾਸਰੀਆ (ਸਮਾਜਸੇਵੀ) ਭੁਪਿੰਦਰ ਸਿੰਘ (ਹਰੀ ਵੈੱਲਡਫੇਅਰ) ਜਸ਼ਨਦੀਪ ਬਰਾੜ ਸਹਿਤ ਹੋਰ ਸਮਾਜਸੇਵੀ ਕਲੱਬਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਫਾਊਡੇਸ਼ਨ ਵੱਲੋਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਅਤੇ ਬ੍ਰਾਹਮਣ ਧਰਮਸ਼ਾਲਾ ਲਈ ਵੀ 11000-11000 ਰੁਪਏ ਦੀ ਰਾਸ਼ੀ ਦਿੱਤੀ ਗਈ। ਇਸ ਮੌਕੇ ਗੁਰਦੇਵ ਸਿੰਘ ਨੰਬਰਦਾਰ, ਰਾਜਿੰਦਰ ਸਿੰਘ ਸੰਧੂ, ਮਾਸਟਰ ਨਸੀਬ ਸਿੰਘ, ਜਸਕਰਨ ਸਿੰਘ ਕੰਗ, ਗੁਰਲਾਲ ਸਿੰਘ, ਮਲਕੀਤ ਸਿੰਘ ਗਿੱਲ, ਵਕੀਲ ਸਿੰਘ, ਰਾਮ ਕਿਸ਼ਨ ਕੰਬੋਜ, ਡਾ. ਮਦਨ ਜੈਨ, ਬਲਕਾਰ ਸਿੰਘ, ਪ੍ਰਿੰਸੀਪਲ ਸੂਬੇ ਸਿੰਘ, ਬਲਰਾਜ ਬਾਨਾ, ਵਨੀਤ ਬਾਂਸਲ, ਕਮਲੇਸ਼ ਸ਼ਰਮਾ, ਮੋਹਨ ਕਾਮਰਾ, ਗੁਰਮੀਤ ਵੜੈਚ, ਡਾ. ਸ਼ਸ਼ੀ ਗੁਪਤਾ, ਜਗਮੀਤ ਵਿਰਕ, ਧਿਆਨ ਭਿੰਡਰ, ਕਰਮ ਸਿੰਘ ਭੰਗੂ, ਜੈ ਸਿੰਘ ਗੋਰਾ ਤੇ ਹੋਰ ਹਾਜ਼ਰ ਸਨ।