For the best experience, open
https://m.punjabitribuneonline.com
on your mobile browser.
Advertisement

ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ

08:08 AM Mar 18, 2024 IST
ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ
Advertisement

ਧੂਰੀ

Advertisement

ਸੰਸਥਾ ਪਰਿਵਰਤਨ (ਮਾਲਵਾ ਫਰੈਡਜ਼ ਵੈਲਫੇਅਰ ਸੁਸਾਇਟੀ) ਧੂਰੀ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਖੂਨਦਾਨ ਕੈਂਪ ਸਥਾਨਕ ਸਨਾਤਨ ਧਰਮ ਸਭਾ ਵਿੱਚ ਲਗਾਇਆ ਗਿਆ। ਕੈਂਪ ਵਿੱਚ ਸਰਕਾਰੀ ਬਲੱਡ ਬੈਂਕ ਸੰਗਰੂਰ ਦੀ ਟੀਮ ਵੱਲੋਂ 200 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਜਤਿੰਦਰ ਸਿੰਘ ਸੋਨੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਖੂਨਦਾਨੀਆਂ ਦਾ ਮਾਣ ਸਨਮਾਨ ਕੀਤਾ। ਕੈਂਪ ਦੇ ਇੰਚਾਰਜ ਗੁਰਦਰਸ਼ਨ ਸਿੰਘ ਡਿੰਪੀ ਅਤੇ ਜਗਰੂਪ ਸਿੰਘ ਬੱਬੂ ਨੇ ਸਾਂਝੇ ਤੌਰ ’ਤੇ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸੁੰਦਰ ਲਾਲ ਸ਼ਰਮਾ, ਜਸਵਿੰਦਰ ਕੁਮਾਰ, ਜੋਗਿੰਦਰ ਸਿੰਘ ਜੇਈ, ਅਮਨਦੀਪ ਕੌਰ, ਸੁਖਦੀਪ ਕੌਰ ਸੋਹੀ, ਨਿਧੀ, ਰੇਖਾ, ਦਰਸ਼ਨ ਸਿੰਘ, ਕਮਲ ਸ਼ਰਮਾ, ਕਮਲ ਬਰੜਵਾਲ,ਸੁਖਬੀਰ ਸਿੰਘ ਸੁੱਖੀ, ਸੁਖਪਾਲ ਸੁਲਤਾਨਪੁਰ, ਜਤਿੰਦਰ ਸਿੰਘ ਤੇ ਰਾਜੂ ਸ਼ਰਮਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement