ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਸਐੱਸ ਜੈਨ ਸਭਾ ਵੱਲੋਂ ਖੂਨਦਾਨ ਕੈਂਪ

08:30 AM Sep 23, 2024 IST
ਖੂਨਦਾਨੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ।

ਧੂਰੀ: ਐੱਸਐੱਸ ਜੈਨ ਸਭਾ ਧੂਰੀ ਵੱਲੋਂ ਸੰਘ ਨਾਇਕ ਸ਼ਾਸ਼ਤਰੀ ਪਦਮ ਚੰਦਰ ਮਹਾਰਾਜ ਦੇ ਜਨਮ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਦਿੱਲੀ ਤੋਂ ਉਚੇਚੇ ਤੌਰ ’ਤੇ ਪੁੱਜੇ ਡਾ. ਸਾਈਮਨ ਥਾਮਸ, ਜੀਵੋ ਹਸਪਤਾਲ ਦਿੱਲੀ ਦੇ ਪ੍ਰਧਾਨ ਰਾਜੇਸ਼ ਜੈਨ, ਮੀਤ ਪ੍ਰਧਾਨ ਸ਼ਿਵ ਕੁਮਾਰ ਜੈਨ ਅਤੇ ਡਾ. ਨਰੇਸ਼ ਕੁਮਾਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸਭਾ ਦੇ ਪ੍ਰਧਾਨ ਭਾਰਤ ਭੂਸ਼ਣ ਜੈਨ ਅਤੇ ਜਨਰਲ ਸਕੱਤਰ ਸਤੀਸ਼ ਜੈਨ ਨੇ ਦੱਸਿਆ ਕਿ ਕੈਂਪ ’ਚ ਡਾ. ਅਚਲਾ ਰਾਣੀ ਦੀ ਅਗਵਾਈ ਹੇਠ ਆਈ ਸਿਵਲ ਹਸਪਤਾਲ ਸੰਗਰੂਰ ਦੀ ਟੀਮ ਵੱਲੋਂ 161 ਯੂਨਿਟ ਖੂਨ ਇਕੱਤਰ ਕੀਤੇ ਗਏ ਹਨ। ਇਸ ਮੌਕੇ ਸਪਨਾ ਜੈਨ, ਕੁਸੁਮ ਜੈਨ, ਸਿੰਮੀ ਜੈਨ, ਰੰਜੂ ਜੈਨ, ਪ੍ਰਵੀਣ ਜੈਨ ਅਤੇ ਵੀਨਾ ਰਾਣੀ ਵੱਲੋਂ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦੇਣ ਦੀ ਸੇਵਾ ਨਿਭਾਈ ਗਈ। ਇਸ ਮੌਕੇ ਵਿਨੋਦ ਜੈਨ, ਸਤਿੰਦਰ ਜੈਨ ਲੱਕੀ, ਯੋਗੇਸ਼ ਜੈਨ ਆਦਿ ਮੌਜੂਦ ਸਨ। -ਖੇਤਰੀ ਪ੍ਰਤੀਨਿਧ

Advertisement

Advertisement