For the best experience, open
https://m.punjabitribuneonline.com
on your mobile browser.
Advertisement

ਦੋਧੀ ਯੂਨੀਅਨ ਵੱਲੋਂ ਖੂਨਦਾਨ ਕੈਂਪ

08:35 AM Mar 05, 2024 IST
ਦੋਧੀ ਯੂਨੀਅਨ ਵੱਲੋਂ ਖੂਨਦਾਨ ਕੈਂਪ
ਖੂਨਦਾਨੀ ਦੀ ਹੌਸਲਾ-ਅਫਜ਼ਾਈ ਕਰਦੇ ਹੋਏ ਪ੍ਰਬੰਧਕ।
Advertisement

ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਦੋਧੀ ਯੂਨੀਅਨ ਰਾਮਪੁਰਾ ਫੂਲ ਵੱਲੋਂ ਧਾਰਮਿਕ ਸਮਾਗਮ ਮੌਕੇ ਫਾਇਰ ਬ੍ਰਿਗੇਡ ਦਫਤਰ ਵਿਖੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਇਲਾਹੀ ਬਾਣੀ ਦਾ ਕੀਰਤਨ ਹੋਇਆ। ਦੋਧੀ ਯੂਨੀਅਨ ਦੇ ਪ੍ਰਧਾਨ ਲਛਮਣ ਸਿੰਘ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ ਬੀ ਡੀ ਸੀ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਵ: ਰਾਗੀ ਜਸਵੰਤ ਸਿੰਘ ਭੁੱਲਰ ਢਿਪਾਲੀ ਦੀ ਯਾਦ ਨੂੰ ਸਮਰਪਿਤ ਰਾਮਬਾਗ ਸ਼ਾਂਤੀ ਹਾਲ ਵਿਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਕੈਂਪ ਦੌਰਾਨ 101 ਯੂਨਿਟ ਖੂਨਦਾਨ ਕੀਤਾ ਗਿਆ ਅਤੇ ਕੈਂਪ ਵਿੱਚ ਪਹੁੰਚੀ ਡਾ. ਸੋਨਲ ਦੀ ਅਗਵਾਈ ਵਿੱਚ ਡੀ ਐਮ ਸੀ ਲੁਧਿਆਣਾ ਬਲੱਡ ਬੈਂਕ ਦੀ ਟੀਮ ਵੱਲੋਂ ਬਲੱਡ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਰਾਗੀ ਜਸਵੰਤ ਸਿੰਘ ਭੁੱਲਰ ਦੇ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਹਰਦੀਪ ਸਿੰਘ ਮਹਿਰਾਜ, ਮੱਖਣ ਬੁੱਟਰ, ਜਸਪ੍ਰੀਤ ਭੁੱਲਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×