ਕੈਂਪ ਵਿੱਚ ਪੁਲੀਸ ਮੁਲਾਜ਼ਮਾਂ ਵੱਲੋਂ ਖੂਨ ਦਾਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਦਸੰਬਰ
ਹਰ ਸਾਲ ਵਾਂਗ ਇਸ ਸਾਲ ਵੀ ਯੂਥ ਬਲੱਡ ਡੋਨੇਸ਼ਨ ਸੁਸਾਇਟੀ ਵੱਲੋਂ ਬ੍ਰਹਮ ਸਰੋਵਰ ਦੇ ਕੰਢੇ ਤੇ 18 ਰੋਜ਼ਾ ਖੁਨਦਾਨ ਕੈਂਪ ਲਗਾਇਆ ਗਿਆ। ਅੱਜ ਗੀਤਾ ਮਹਾਉਤਸਵ ਮੇਲੇ ਦੇ ਛੇਵੇਂ ਦਿਨ ਬੂਥ ਨੰਬਰ 455, 56, 57 ’ਤੇ ਸੇਵਾ ਨਿਭਾ ਰਹੇ ਪੁਲੀਸ ਮੁਲਾਜ਼ਮਾਂ ਨੇ ਖੂਨ ਦਾਨ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਿਨੋਦ ਪਾਲ ਹੋਲਕਰ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ 28 ਨਵੰਬਰ ਤੋਂ 15 ਦਸੰਬਰ ਤਕ 18 ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ ਹੈ। ਇਸ ਵਿਚ ਦੇਸ਼ ਦੇ ਕੋਨੇ ਕੋਨੇ ਤੋਂ ਆਏ ਸ਼ਰਧਾਲੂ ਖੂਨ ਦਾਨ ਕਰ ਰਹੇ ਹਨ। ਸ਼ਰਧਾਲੂ ਗੀਤਾ ਦੇ ਉਪਦੇਸ਼ ’ਤੇ ਖੂਨ ਦਾਨ ਕਰਕੇ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਇਥੋਂ ਦੋਵੇਂ ਕਾਰਜ ਕਰਨ ਦਾ ਮੌਕਾ ਮਿਲ ਰਿਹਾ ਹੈ। ਸਭ ਤੋਂ ਪਹਿਲਾਂ ਸਾਨੂੰ ਇਸ ਪਵਿੱਤਰ ਤੀਰਥ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਇਥੇ ਸੰਸਕਾਰ, ਸੰਸਕ੍ਰਿਤੀ ਤੇ ਗੀਤਾ ਦੇ ਉਪਦੇਸ਼ ਸੁਣਨ ਦਾ ਮੌਕਾ ਮਿਲਿਆ ਤੇ ਖੂਨ ਦਾਨ ਕਰਕੇ ਪੁੰਨ ਦਾ ਲਾਭ ਪ੍ਰਾਪਤ ਕੀਤਾ। ਇਸ ਮੌਕੇ ਐੱਲਐੱਨਜੇਪੀ ਹਸਪਤਾਲ ਬਲੱਡ ਬੈਂਕ ਦੇ ਟੀਮ ਇੰਚਾਰਜ, ਡਾ. ਰਾਮਾ, ਸੁਮਿਤ ਕੁਮਾਰ, ਪਲਵੀ, ਵਿਨੋਦ ਪਾਲ ਹੋਲਕਰ, ਰਾਜਿੰਦਰ ਗਰੋਵਰ, ਗੁਰਮੇਲ ਸਿੰਘ ਕਕਰਾਲਾ, ਮਨੀਸ਼ ਰਾਣਾ ਕਾਕਰੀ, ਜੀਤ ਰਾਮ, ਹੁਕਮ ਚੰਦ ,ਪੂਰਨ ਕਲੌਸਰਾ, ਡਾ ਸ਼ੇਰ ਨੰਬਰਦਾਰ, ਰਾਮ ਪਾਲ, ਸਚਿਨਪਾਲ, ਪੋਲੀ ਦੇਵੀ, ਰੋਹਿਤ ਧੀਮਾਨ, ਸੁਨੀਲ ਕੁਮਾਰ ਮੌਜੂਦ ਸਨ।