ਕੈਂਪ ਵਿੱਚ 59 ਖੂਨਦਾਨੀਆਂ ਵੱਲੋਂ ਖੂਨ ਦਾਨ
ਰਾਜਨ ਮਾਨ
ਰਮਦਾਸ, 28 ਜੁਲਾਈ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ। ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਿਟੀ ਸਿਹਤ ਕੇਂਦਰ ’ਚ ਖੂਨਦਾਨ ਕੈਂਪ ’ਚ ਐਕਸੀਅਨ ਪੰਜਾਬ ਮੰਡੀ ਬੋਰਡ ਬਲਦੇਵ ਸਿੰਘ ਬਾਜਵਾ ਤੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਮੇਸ਼ ਕੁਮਾਰ ਅੱਤਰੀ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚ ਕੇ ਖੂਨਦਾਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਸੁਸਾਇਟੀ ਦੇ ਨੁਮਾਇੰਦੇ ਕਾਕਾ ਮਹਾਂਦੇਵ, ਪ੍ਰਦੀਪ ਬਲਹੋਤਰਾ, ਰੋਹਿਤ ਵਰਮਾ ਨੇ ਦੱਸਿਆ ਕਿ ਇਸ ਕੈਂਪ ’ਚ ਸਿਵਲ ਹਸਪਤਾਲ ਬਟਾਲਾ ਤੋਂ ਬਲੱਡ ਟ੍ਰਾਂਸਮਿਸ਼ਨ ਅਫਸਰ ਪ੍ਰਿਆਗੀਤ ਕਲਸੀ ਦੀ ਅਗਵਾਈ ਹੇਠ ਟੀਮ ਨੇ ਸ਼ਿਰਕਤ ਕੀਤੀ ਅਤੇ 59 ਸਮਾਜ ਸੇਵਕਾਂ ਵਲੋਂ ਖੂਨਦਾਨ ਕੀਤਾ ਗਿਆ ਜਿਸ ’ਚ ਤਿੰਨ ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਬਲੱਡ ਡੌਨਰਜ਼ ਸੁਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ, ਪ੍ਰਿੰ. ਸੁਰਿੰਦਰ ਵਰਧਨ, ਸੁਖਵਿੰਦਰ ਸਿਘ ਮੱਲ੍ਹੀ, ਜੀ.ਐਸ. ਪੁਰੇਵਾਲ, ਰਜ਼ਨੀਸ਼ ਸ਼ਰਮਾ, ਰਾਜਨ ਆਨੰਦ, ਸੁਰਿੰਦਰ ਮੱਲ੍ਹੀ, ਹਰਪ੍ਰੀਤ ਸਿੰਘ ਮਾਨ, ਡਾ. ਅਰਜਨ ਭੰਡਾਰੀ, ਜੇ.ਈ. ਨਿਸ਼ਾਨ ਸਿੰਘ ਖਹਿਰਾ ਮੌਜੂਦ ਸਨ।