ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਾਕ ਮਾਛੀਵਾੜਾ: 116 ਪਿੰਡਾਂ ਵਿੱਚੋਂ 44 ਵਿੱਚ ਸਰਬਸੰਮਤੀ ਨਾਲ ਚੁਣੇ ਪੰਚ ਅਤੇ ਸਰਪੰਚ

08:51 AM Oct 09, 2024 IST

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਅਕਤੂਬਰ
ਪੰਚਾਇਤ ਚੋਣਾਂ ਸਬੰਧੀ ਮਾਛੀਵਾੜਾ ਬਲਾਕ ਦੇ ਲੋਕਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਰਿਕਾਰਡ ਤੋੜ ਸਰਬਸੰਮਤੀਆਂ ਕੀਤੀਆਂ ਹਨ। ਇਸ ਤਹਿਤ 116 ਪਿੰਡਾਂ ’ਚੋਂ 44 ਵਿੱਚ ਸਰਬਸੰਮਤੀ ਨਾਲ ਪੰਚ, ਸਰਪੰਚ ਚੁਣੇ ਗਏ ਹਨ। ਇਸ ਦੌਰਾਨ 44 ਸਰਪੰਚ ਅਤੇ 428 ਪੰਚਾਇਤ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ। ਉਧਰ, 67 ਪਿੰਡਾਂ ਵਿੱਚ ਚੋਣਾਂ ਲਈ ਮਾਹੌਲ ਭਖ ਗਿਆ ਹੈ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਹਨ। ਇਨ੍ਹਾਂ ਪਿੰਡਾਂ ਵਿੱਚ 205 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ ਜਦਕਿ 868 ਪੰਚਾਇਤ ਮੈਂਬਰ ਵਜੋਂ ਮੈਦਾਨ ਵਿਚ ਹਨ। ਇਸ ਬਲਾਕ ਵਿੱਚ ਅੱਜ ਤੱਕ ਕਦੇ ਵੀ ਐਨੀਆਂ ਸਰਬਸੰਮਤੀਆਂ ਨਹੀਂ ਹੋਈਆਂ। ਇਸ ਵਾਰ ਸਰਬਸੰਮਤੀ ਲਈ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਉੱਥੇ ਲੋਕਾਂ ਨੇ ਪਿੰਡਾਂ ਵਿਚ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ। ਸਰਬਸੰਮਤੀ ਵਾਲੇ ਪਿੰਡਾਂ ’ਚ ਰਹੀਮਾਬਾਦ ਕਲਾਂ, ਝੜੌਦੀ, ਉਧੋਵਾਲ ਖੁਰਦ, ਕਕਰਾਲਾ ਕਲਾਂ, ਕਕਰਾਲਾ ਖੁਰਦ, ਚੂਹੜਪੁਰ, ਮਾਛੀਵਾੜਾ ਖਾਮ, ਟੰਡੀ, ਕਮਾਲਪੁਰ, ਨੂਰਪੁਰ ਮੰਡ, ਭੌਰਲਾ ਬੇਟ, ਮੰਡ ਖਾਨਪੁਰ, ਮੰਡ ਸ਼ੇਰੀਆਂ, ਮਿੱਠੇਵਾਲ, ਮੁਗਲੇਵਾਲ, ਚਕਲੀ ਮੰਗਾ, ਚਕਲੀ ਆਦਲ, ਸਹਿਬਾਜਪੁਰ, ਬੋਹਾਪੁਰ, ਜਲਾਹ ਮਾਜਰਾ, ਹਰਿਓਂ ਕਲਾਂ, ਟੱਪਰੀਆਂ, ਊਰਨਾ, ਰਾਜੇਵਾਲ ਰਾਜਪੂਤਾਂ, ਮੁਬਾਰਕਪੁਰ, ਰੋਡ ਮਾਜਰੀ, ਪੂਨੀਆਂ, ਅਡਿਆਣਾ, ਰਾਣਵਾਂ, ਚੱਕੀ, ਢੰਡੇ, ਸ਼ਰਬਤਗੜ੍ਹ, ਕਾਉਂਕੇ, ਰਾਏਪੁਰ ਬੇਟ, ਸ਼ੇਰਪੁਰ ਬੇਟ, ਬੁਰਜ ਕੱਚਾ, ਗੜ੍ਹੀ ਸੈਣੀਆਂ, ਚੱਕ ਲੋਹਟ, ਸੈਂਸੋਵਾਲ ਕਲਾਂ, ਮਿਲਕੋਵਾਲ, ਈਸਾਪੁਰ, ਰੂੜੇਵਾਲ, ਮੰਡ ਜੋਧਵਾਲ ਸ਼ਾਮਲ ਹਨ।

Advertisement

Advertisement