For the best experience, open
https://m.punjabitribuneonline.com
on your mobile browser.
Advertisement

ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ

11:07 AM Oct 11, 2024 IST
ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ
ਮਕਸੂਦੜਾ ਸਕੂਲ ਵਿੱਚ ਜੇਤੂ ਬੱਚਿਆਂ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਵਰਿੰਦਰ ਸਿੰਘ ਤੇ ਹੋਰ।
Advertisement

ਪੱਤਰ ਪ੍ਰੇਰਕ
ਪਾਇਲ, 10 ਅਕਤੂਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਕਸੂਦੜਾ ਵਿੱਚ ਬਲਾਕ ਨੋਡਲ ਅਫ਼ਸਰ ਦੋਰਾਹਾ ਵਰਿੰਦਰ ਸਿੰਘ ਦੋਰਾਹਾ ਦੀ ਦੇਖ-ਰੇਖ ਵਿੱਚ ਐਨ.ਪੀ.ਈ.ਪੀ. ਤਹਿਤ ਬਲਾਕ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਲਗਪਗ ਦੋਰਾਹਾ ਬਲਾਕ ਦੇ ਸਕੂਲਾਂ ਦੀਆਂ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲੈਂਦੇ ਹੋਏ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਲੋਕ ਨਾਚ ਮੁਕਾਬਲੇ ਵਿੱਚ ਮਕਸੂਦੜਾ ਸਕੂਲ ਦੀ ਲੜਕੀਆਂ ਦੀ ਗਿੱਧਾ ਟੀਮ ਨੇ ਪਹਿਲਾ, ਸਰਕਾਰੀ ਕੰਨਿਆ ਸਕੂਲ ਪਾਇਲ ਦੀ ਗਿੱਧਾ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੀ ਭੰਗੜਾ ਟੀਮ ਨੇ ਪਹਿਲਾ ਅਤੇ ਮਕਸੂਦੜਾ ਸਕੂਲ ਦੀ ਭੰਗੜੇ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੋਲ ਪਲੇਅ ਦੇ ਹੋਏ ਮੁਕਾਬਲੇ‌ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੱਬੇ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।

Advertisement

Advertisement
Advertisement
Author Image

sanam grng

View all posts

Advertisement