ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਾਂਡਾ ਵਿੱਚ ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ

09:10 AM Sep 04, 2024 IST
ਟਾਂਡਾ ਵਿੱਚ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ। ਫੋਟੋ: ਗੁਰਾਇਆ

ਪੱਤਰ ਪ੍ਰੇਰਕ
ਟਾਂਡਾ, 3 ਸਤੰਬਰ
ਇੱਥੋਂ ਦੇ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਵਿੱਚ ਅੱਜ ਦੋ ਰੋਜ਼ਾ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲੇ ਸ਼ੁਰੂ ਹੋਏ। ਇੰਚਾਰਜ ਉਂਕਾਰ ਸਿੰਘ ਦੀ ਦੇਖ ਰੇਖ ਵਿੱਚ ਹੋ ਰਹੀਆਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਐੱਸਡੀਐੱਮ ਟਾਂਡਾ ਪ੍ਰੀਤਇੰਦਰ ਸਿੰਘ ਬੈਂਸ, ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਅਤੇ ਬਲਾਕ ਪ੍ਰਧਾਨ ਕੇਸ਼ਵ ਸਿੰਘ ਸੈਣੀ ਨੇ ਸਾਂਝੇ ਤੌਰ ਤੇ ਕੀਤਾ। ਅੰਡਰ 14 ਸਾਲ ਲੜਕਿਆਂ ਦੇ ਵਰਗ ਦੇ ਲੰਬੀ ਛਾਲ ਦੇ ਹੋਏ ਮੁਕਾਬਲੇ ਵਿੱਚ ਲਿਟਲ ਕਿੰਗਡਮ ਸਕੂਲ ਦਾ ਨਿਸ਼ਾਂਤ ਪਹਿਲੇ, ਪ੍ਰਮੋਦ ਦੂਜੇ ਅਤੇ ਲਵ ਕੁਮਾਰ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਵਰਗ ਵਿੱਚ ਬਾਬਾ ਬੁੱਢਾ ਸਾਹਿਬ ਸਕੂਲ ਦੀ ਸਿਮਰਨ ਸ਼ਰਮਾ ਜੇਤੂ ਰਹੀ, ਕੈਂਬਰਿਜ ਅਰਥ ਸਕੂਲ ਦੀ ਮੰਨਤ ਕਜਲਾ ਦੂਜੇ ਅਤੇ ਰਾਜਪੁਰ ਗਾਹੋਤ ਸਕੂਲ ਦੀ ਜਸਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ 17 ਸਾਲ ਲੜਕੀਆਂ ਦੇ ਵਰਗ ਵਿੱਚ ਰਾਜਪੁਰ ਗਾਹੋਤ ਦੀ ਪਰਮਿੰਦਰ ਕੌਰ ਪਹਿਲੇ, ਝੱਜੀਪਿੰਡ ਸਕੂਲ ਦੀ ਰਿਤੂ ਸੈਣੀ ਦੂਜੇ ਅਤੇ ਖੁਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀਆਂ। 3000 ਮੀਟਰ ਦੌੜ ਅੰਡਰ 17 ਸਾਲ ਲੜਕੀਆਂ ਦੇ ਵਰਗ ਵਿੱਚ ਬਲਪ੍ਰੀਤ ਕੌਰ ਪਹਿਲੇ, ਤਨਵੀਰ ਕੌਰ ਦੂਜੇ ਅਤੇ ਤਾਨੀਆ ਤੀਜੇ ਸਥਾਨ ’ਤੇ ਰਹੀਆਂ। ਲੜਕਿਆਂ ਦੇ ਵਰਗ ਵਿਚ ਮਿਆਣੀ ਸਕੂਲ ਦਾ ਇਰਸ਼ਾਦ ਅਲੀ ਪਹਿਲੇ, ਸੁਖਵੀਰ ਸਿੰਘ ਦੂਜੇ ਅਤੇ ਛੋਟੂ ਕੁਮਾਰ ਤੀਜੇ ਸਥਾਨ ’ਤੇ ਰਿਹਾ।

Advertisement

Advertisement