For the best experience, open
https://m.punjabitribuneonline.com
on your mobile browser.
Advertisement

ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਦਾ ਆਗਾਜ਼

07:02 AM Sep 07, 2024 IST
ਬਲਾਕ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਦਾ ਆਗਾਜ਼
ਬੰਗਾ ਵਿੱਚ ਖੇਡਾਂ ਦੀ ਸ਼ੁਰੂਆਤ ਮੌਕੇ ਖਿਡਾਰੀਆਂ ਨਾਲ ਮਹਿਮਾਨ ਤੇ ਪ੍ਰਬੰਧਕ। -ਫੋਟੋ: ਮਜਾਰੀ
Advertisement

ਪੱਤਰ ਪ੍ਰੇਕਰ
ਬੰਗਾ, 6 ਸਤੰਬਰ
ਇੱਥੇ ਅੱਜ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-3 ਬਲਾਕ ਪੱਧਰੀ ਖੇਡਾਂ ਦਾ ਆਗਾਜ਼ ਸ. ਨਿਰੰਜਣ ਸਿੰਘ ਯਾਦਗਾਰੀ ਪੇਂਡੂ ਖੇਡ ਸਟੇਡੀਅਮ ਪਿੰਡ ਜਗਤਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਵਿੱਚ ਹੋਇਆ। ਇਸ ਟੂਰਨਾਮੈਂਟ ਵਿੱਚ ਪਿੰਡ ਜਗਤਪੁਰ ਦੇ ਸਰਪੰਚ ਕਰਨੈਲ ਸਿੰਘ ਦਿਓਲ ਤੇ ਥਾਣਾ ਮੁਕੰਦਪੁਰ ਦੇ ਸਬ ਇਸਪੈਕਟਰ ਰਾਜਿੰਦਰ ਸਿੰਘ ਵੱਲੋਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਪਹਿਲੇ ਦਿਨ ਅਥਲੈਟਿਕਸ ਦੇ ਮੁਕਾਬਲਿਆਂ ’ਚ ਅੰਡਰ 14 ਲੜਕੇ 60 ਮੀਟਰ ਦੌੜ ਵਿੱਚ ਉਦੈ ਪ੍ਰਤਾਪ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 14 ਲੜਕੀਆਂ 60 ਮੀਟਰ ਦੌੜ ਵਿੱਚ ਹਰਮਨ ਕਰਨਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੇ ਵਿੱਚ ਪਿੰਡ ਜਗਤਪੁਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਲੀਵਾਲ ਸਮੈਸ਼ਿੰਗ ਅੰਡਰ-14 ਲੜਕੇ ਵੱਚ ਪੀਐੱਸ ਪ੍ਰੈਜ਼ੀਡੈਂਸੀ ਸਕੂਲ ਰਾਹੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕੇ ਵਿੱਚ ਵੀ ਪੀਐੱਸ ਪ੍ਰੈਜ਼ੀਡੈਂਸੀ ਸਕੂਲ ਰਾਹੋਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਪਠਾਨਕੋਟ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰਐੱਸਡੀ, ਸ਼ਾਹਪੁਰਕੰਡੀ ’ਚ ਬਲਾਕ ਧਾਰਕਲਾਂ ਦੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਹੋਈਆਂ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਰਿਬਨ ਕੱਟ ਕੇ ਕੀਤੀ। ਜ਼ਿਲ੍ਹਾ ਖੇਡ ਅਫਸਰ ਲਵਜੀਤ ਸਿੰਘ ਨੇ ਕਿਹਾ ਕਿ ਇਹ ਖੇਡ ਮੁਕਾਬਲੇ ਦੋ ਦਿਨ ਚੱਲਣਗੇ ਅਤੇ ਇਨ੍ਹਾਂ ਵਿੱਚ ਕਬੱਡੀ, ਫੁਟਬਾਲ, ਖੋ-ਖੋ, ਵਾਲੀਬਾਲ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਜਾ ਰਹੇ ਹਨ।

Advertisement

ਜਿੰਪਾ ਨੇ ਹੁਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ’ਚ ਸ਼ੁਰੂ ਕਰਵਾਏ ਬਲਾਕ ਪੱਧਰੀ ਮੁਕਾਬਲੇ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਸਥਾਨਕ ਲਾਜਵੰਤੀ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਦੂਜੇ ਪੜਾਅ ਤਹਿਤ ਹੁਸ਼ਿਆਰਪੁਰ ਬਲਾਕ-1 ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਖੇਡਾਂ ’ਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਖੇਡਣ ਲਈ ਪ੍ਰੇਰਿਆ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement