ਬਸਰਾਏ ਸਕੂਲ ’ਚ ਬਲਾਕ ਪੱਧਰੀ ਕਰਾਟੇ ਮੁਕਾਬਲੇ
08:34 AM Jan 30, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 29 ਜਨਵਰੀ
ਸਰਕਾਰੀ ਹਾਈ ਸਕੂਲ ਬਸਰਾਏ ਵਿੱਚ ਬਲਾਕ ਪੱਧਰੀ ਕਰਾਟੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ’ਚ ਬਲਾਕ ਕਾਦੀਆਂ-1 ਦੇ ਸਕੂਲਾਂ ਦੀਆਂ ਵਿਦਿਆਰਥਣਾਂ ਭਾਗ ਲਿਆ। ਬਲਾਕ ਨੋਡਲ ਅਫ਼ਸਰ ਕਮ ਮੁੱਖ ਅਧਿਆਪਕ ਵਿਜੇ ਕੁਮਾਰ ਨੇ ਦੱਸਿਆ ਛੇਵੀਂ ਤੋਂ ਅੱਠਵੀਂ ਦੇ ਅੰਡਰ 35 ਕਿਲੋਗ੍ਰਾਮ ਭਾਰ ’ਚ ਅਨਮੋਲ (ਸਰਕਾਰੀ ਮਿਡਲ ਸਕੂਲ ਭਗਤਪੁਰ ਰੱਬ ਵਾਲਾ), ਅੰਡਰ 40 ਤੇ 45 ਕਿਲੋ ’ਚ ਕੋਮਲਪ੍ਰੀਤ ਕੌਰ ਸਲਾਹਪੁਰ ਸਕੂਲ, ਪਲੱਸ 45 ਕਿਲੋ ’ਚ ਸਿਮਰਪ੍ਰੀਤ ਕੌਰ ਢਪੱਈ ਸਕੂਲ ਨੇ ਸੋਨ ਤਗਮੇ ਜਿੱਤੇ। ਨੌਵੀਂ ਤੋਂ ਬਾਰ੍ਹਵੀਂ ਦੇ ਅੰਡਰ 40 ਕਿਲੋ ਵਿੱਚ ਅੰਜਲੀ ਕਾਦੀਆਂ ਸਰਕਾਰੀ ਸੀਨੀਆਰ ਸੈਕੰਡਰੀ ਸਕੂਲ, ਅੰਡਰ 45 ਕਿਲੋ ’ਚ ਜਸਪ੍ਰੀਤ ਕੌਰ ਭਰਥ ਸਕੂਲ, ਅੰਡਰ 50 ਕਿਲੋ ’ਚ ਜਸ਼ਨਪ੍ਰੀਤ ਕੌਰ ਬੁਟਰ ਕਲਾਂ ਸਕੂਲ ਅਤੇ 50+ ਕਿਲੋ ਵਿੱਚ ਪ੍ਰਭਲੋਇਨ ਕੌਰ ਕਾਦੀਆਂ ਸਕੂਲ ਨੇ ਸੋਨ ਤਗਮੇ ਜਿੱਤੇ।
Advertisement
Advertisement
Advertisement