ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਲਾਕ ਪੱਧਰੀ ਖੇਡਾਂ: ਰੁਕਮਣੀ ਰਾਏ ਸਕੂਲ ਦੇ ਵਿਦਿਆਰਥੀਆਂ ਨੇ ਤਗ਼ਮੇ ਜਿੱਤੇ

08:47 AM Aug 25, 2024 IST
ਤਗ਼ਮੇ ਜੇਤੂ ਵਿਦਿਆਰਥੀ ਸਕੂਲ ਦੇ ਪ੍ਰਬੰਧਕਾਂ ਨਾਲ। -ਫੋਟੋ: ਸਤਨਾਮ ਸਿੰਘ

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 24 ਅਗਸਤ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਚਾਰ ਸੋਨ ਤੇ ਇਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸਕੂਲ ਪ੍ਰਿੰਸੀਪਲ ਡਾ. ਦਿੱਵਿਆ ਕੌਸ਼ਿਕ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਬਲਾਕ ਪੱਧਰੀ ਅੰਡਰ-19 ਉਮਰ ਵਰਗ ਦੇ ਮੁਕਾਬਲੇ ਵਿੱਚ ਚਾਰ ਸੋਨ ਤਗ਼ਮੇ ਤੇ ਇਕ ਚਾਂਦੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਨਾਂ ਚਮਕਾਇਆ ਹੈ। ਅੱਜ ਵਿਦਿਆਰਥੀਆਂ ਦੇ ਸਕੂਲ ਪੁੱਜਣ ’ਤੇ ਸਕੂਲ ਦੀ ਪ੍ਰਬੰਧ ਕਮੇਟੀ ਦੇ ਪ੍ਰਧਾਨ ਕੁਲਦੀਪ ਗੁਪਤਾ, ਮੈਨੇਜਰ ਰਾਮ ਲਾਲ ਬੰਸਲ, ਸਕੂਲ ਪ੍ਰਬੰਧਕ ਪ੍ਰੋਮਿਲਾ ਸ਼ਰਮਾ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਜੈਵਲੀਅਨ ਥ੍ਰੋਅ ਵਿਚ ਨਵਜੋਤ ਨੇ ਸੋਨ ਤਗ਼ਮਾ, ਸ਼ੂਟਿੰਗ ਵਿਚ ਵਿਰੇਨ ਪ੍ਰਤਾਪ ਸਿੰਘ ਨੇ ਸੋਨ ਤਗ਼ਮਾ ਤੇ ਬਾਸਕਟਬਾਲ ਲੜਕੀਆਂ ਦੀ ਟੀਮ ਦਿਵਾਂਸ਼ੀ, ਮਾਹੀ, ਜੈਸਮੀਨ, ਮੀਨਾਕਸ਼ੀ, ਰਿਤਿਕਾ, ਕਸ਼ਿਸ਼, ਤਨਿਸ਼ਕਾ, ਅਕਸ਼ਿਤਾ, ਸਾਨੀਆ, ਨਿਧੀ ਤੇ ਨਿਕਤਾ ਨੇ ਸੋਨ ਤਗਮਾ, ਵਾਲੀਵਾਲ ਦੀ ਟੀਮ ਦੀਪਾਂਸ਼ੂ, ਲਵਿਸ਼, ਹਰਮਨ, ਅਮਨ, ਜਸਕਰਨ, ਪੁਨੀਤ, ਪ੍ਰਿਆਂਸ਼, ਕੁਸ਼, ਸ਼ੁਭਮ, ਉਦਿਤ ਵਿਰੇਂਦਰ, ਮਯੰਕ ਤੇ ਨਵੀਨ ਦੀ ਟੀਮ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਡਾ. ਦਿੱਵਿਆ ਕੌਸ਼ਿਕ ਨੇ ਦੱਸਿਆ ਕਿ ਫੁਟਬਾਲ ਦੀ ਜ਼ਿਲ੍ਹਾ ਪੱਧਰੀ ਟੀਮ ਵਿਚ ਸਕੂਲ ਦੇ ਵਿਦਿਆਰਥੀ ਆਇਰਨ ਤੇ ਜਤਿਨ ਦੀ ਚੋਣ ਹੋਈ ਹੈ। ਇਹ ਸਾਰੇ ਵਿਦਿਆਰਥੀ ਹੁਣ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ।

Advertisement

Advertisement
Advertisement