For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਰਾਜੇਵਾਲ ਦਾ ਬਲਾਕ ਆਗੂ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ

08:45 AM Aug 20, 2024 IST
ਬੀਕੇਯੂ ਰਾਜੇਵਾਲ ਦਾ ਬਲਾਕ ਆਗੂ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ
Advertisement

ਧੂਰੀ (ਪੱਤਰ ਪ੍ਰੇਰਕ):

Advertisement

ਬੀਕੇਯੂ ਰਾਜੇਵਾਲ ਵਿੱਚ ਦਹਾਕਿਆਂਬੱਧੀ ਕੰਮ ਕਰਨ ਵਾਲੇ ਜਥੇਬੰਦੀ ਦੇ ਬਲਾਕ ਆਗੂ ਜੀਤ ਸਿੰਘ ਜਹਾਂਗੀਰ ਨੇ ਕਿਰਤੀ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਂਜ ਜੀਤ ਸਿੰਘ ਜਹਾਂਗੀਰ ਦਾ ਕਹਿਣਾ ਹੈ ਕਿ ਭਾਵੇਂ ਉਸ ਨੂੰ ਆਪਣੀ ਪਹਿਲੀ ਜਥੇਬੰਦੀ ਪ੍ਰਤੀ ਕੋਈ ਸ਼ਿਕਵਾ ਨਹੀਂ ਸਗੋਂ ਅੱਜ ਵੀ ਅਥਾਹ ਸਤਿਕਾਰ ਬਹਾਲ ਹੈ ਪਰ ਉਸ ਨੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਾਣੀਆਂ ਦੇ ਮੁੱਦੇ ’ਤੇ ਜ਼ਮੀਨੀ ਪੱਧਰ ਉੱਤੇ ਲੜੀ ਜਾ ਰਹੀ ਲੜਾਈ ਤੋਂ ਪ੍ਰਭਾਵਿਤ ਹੋ ਕੇ ਇਸ ਜਥੇਬੰਦੀ ਨਾਲ ਚੱਲਣ ਦਾ ਫੈਸਲਾ ਬੜਾ ਸੋਚ ਸਮਝ ਕੇ ਲਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਜਰਨੈਲ ਸਿੰਘ ਜਹਾਂਗੀਰ ਅਤੇ ਜ਼ਿਲ੍ਹਾ ਆਗੂ ਹਰਦਮ ਸਿੰਘ ਰਾਜੋਮਾਜਰਾ ਨੇ ਕਿਸਾਨ ਆਗੂ ‘ਜਹਾਂਗੀਰ’ ਨੂੰ ਜਥੇਬੰਦੀ ਦਾ ਝੰਡਾ ਦੇਣ ਤੋਂ ਇਲਾਵਾ ‘ਵੈਜ਼’ ਲਗਾ ਕੇ ਜਥੇਬੰਦੀ ਵਿੱਚ ਸ਼ਾਮਲ ਕੀਤਾ ਅਤੇ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਕੇਕੇਯੂ ਦੇ ਆਗੂ ਰਣਧੀਰ ਸਿੰਘ, ਗੁਰਤੇਜ ਸਿੰਘ ਮੱਖਣ ਅਤੇ ਦਿਲਬਾਗ ਸਿੰਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement