ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਬੀ.ਐਲ.ਓ. ਐਪ’ ਤੋਂ ਬੂਥ ਲੈਵਲ ਅਧਿਕਾਰੀ ਪ੍ਰੇਸ਼ਾਨ

10:44 AM Jul 26, 2023 IST
‘ਬੀ.ਐਲ.ਓ’ ਐਪ ਤੋਂ ਪ੍ਰੇਸ਼ਾਨ ਬੂਥ ਲੈਵਲ ਅਧਿਕਾਰੀ ਜਾਣਕਾਰੀ ਦਿੰਦੇ ਹੋਏ| -ਫੋਟੋ: ਰਾਏਕੋਟੀ

ਪੱਤਰ ਪ੍ਰੇਰਕ
ਰਾਏਕੋਟ, 25 ਜੁਲਾਈ
ਚੋਣ ਕਮਿਸ਼ਨ ਵਲੋਂ ਬੂਥ ਲੈਵਲ ਅਧਿਕਾਰੀਆਂ ਨੂੰ ਇੱਕ ਵਿਸ਼ੇਸ਼ ਫੋਨ ਐਪ ‘ਬੀ.ਐਲ.ਓ’ ਰਾਹੀਂ ਵੋਟਰਾਂ ਦੇ ਘਰ-ਘਰ ਜਾ ਕੇ ਵੋਟਰ ਵੈਰੀਫਿਕੇਸ਼ਨ ਕਰਨ ਦੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਪ੍ਰੰਤੂ ਇਹ ਫੋਨ ਐਪ ਬੂਥ ਲੈਵਲ ਅਧਿਕਾਰੀਆਂ ਦੇ ਕੰਮ ਨੂੰ ਹੋਰ ਸੁਖਾਲਾ ਕਰਨ ਦੀ ਬਜਾਏ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ ਜਿਸ ਕਾਰਨ ਬੀ.ਐਲ.ਓਜ਼ ਨੂੰ ਦਿੱਤੇ ਗਏ ਟੀਚੇ ਨੂੰ ਨਿਰਧਾਰਤ ਸਮੇਂ ’ਚ ਪੂਰਾ ਕਰਨ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਅੱਜ ਬੀ.ਐਲ.ਓ ਯੂਨੀਅਨ ਦੇ ਪ੍ਰਧਾਨ ਸੁਭਾਸ਼ ਚੰਦਰ ਦੀ ਅਗਵਾਈ ’ਚ ਇਕੱਠੇ ਹੋਏ ਇਲਾਕੇ ਦੇ ਬੂਥ ਲੈਵਲ ਅਧਿਕਾਰੀਆਂ ਨੇ ਦੱਸਿਆ ਕਿ ਵੋਟਰ ਵੈਰੀਫਿਕੇਸ਼ਨ ਦੇ ਕੰਮ ਲਈ ਜੋ ਉਨ੍ਹਾਂ ਨੂੰ ਵਿਸ਼ੇਸ਼ ਫੋਨ ਐਪ ‘ਬੀ.ਐਲ.ਓ’ ਮੁਹੱਈਆ ਕਰਵਾਈ ਗਈ ਹੈ, ਉਹ ਪੂਰੀ ਸਮਰੱਥਾ ਨਾਲ ਕੰਮ ਹੀ ਨਹੀਂ ਕਰ ਰਹੀ ਅਤੇ ਉਨ੍ਹਾਂ ਨੂੰ ਵੋਟਰ ਵੈਰੀਫਿਕੇਸ਼ਨ ਦੇ ਕੰਮ ਕਰਨ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਦੱਸਿਆ ਕਿ ਐਪ ਦਾ ਸਰਵਰ ਇੰਨਾ ਜ਼ਿਆਦਾ ਰੁੱਝਿਆ ਹੋਇਆ ਹੁੰਦਾ ਹੈ ਕਿ ਉਨ੍ਹਾਂ ਵਲੋਂ ਇਕੱਠਾ ਕੀਤਾ ਗਿਆ ਡਾਟਾ ਹੀ ਅਪਲੋਡ ਨਹੀਂ ਹੋ ਰਿਹਾ, ਜਦਕਿ ਅਧਿਕਾਰੀਆਂ ਉਨ੍ਹਾਂ ਕੋਲੋਂ ਰੋਜ਼ਾਨਾ ਕੀਤੇ ਗਏ ਕੰਮ ਦੀ ਰਿਪੋਰਟ ਮੰਗਦੇ ਹਨ। ਉਨ੍ਹਾਂ ਕਿਹਾ ਕਿ ਐਪ ਦੀ ਇਸ ਸਮੱਸਿਆ ਕਾਰਨ ਜਿੱਥੇ ਵੋਟਰ ਵੈਰੀਫਿਕੇਸ਼ਨ ਦੇ ਕੰਮ ਵਿੱਚ ਭਾਰੀ ਦਿੱਕਤ ਪੇਸ਼ ਆ ਰਹੀ ਹੈ ਉੱਥੇ ਸਕੂਲ ਜਾਂ ਦਫਤਰਾਂ ਤੋਂ ਰਿਲੀਵ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਅਤੇ ਦਫਤਰੀ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੋਟਰ ਵੈਰੀਫਿਕੇਸ਼ਨ ਦੇ ਕੰਮ ਨੂੰ ਸਚਾਰੂ ਬਣਾਉਣ ਲਈ ਇਸ ਐਪ ਨੂੰ ਤੁਰੰਤ ਦਰੁਸਤ ਕੀਤਾ ਜਾਵੇ ਨਹੀਂ ਤਾਂ ਦਿੱਤੇ ਗਏ ਇੱਕ ਮਹੀਨੇ ਦੇ ਸਮੇਂ ਵਿੱਚ ਇਹ ਕੰਮ ਪੂਰਾ ਕਰਨਾ ਔਖਾ ਹੋ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ, ਸੁਭਾਸ਼ ਚੰਦਰ, ਭਾਰਤ ਭੂਸ਼ਨ, ਸ਼ਿੰਗਾਰਾ ਸਿੰਘ, ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਅਮਨਦੀਪ ਸਿੰਘ, ਦਵਿੰਦਰ ਸਿੰਘ, ਸਰਵੇਸ਼, ਹਰਜਿੰਦਰ ਸਿੰਘ, ਅਜੈ ਕੁਮਾਰ ਡਾਵਰ, ਸੁਖਰਾਜ ਸਿੰਘ, ਸੁਖਵੀਰ ਕੌਰ, ਮਨਿੰਦਰ ਕੌਰ ਆਦਿ ਬੀ.ਐਲ.ਓਜ਼ ਮੌਜੂਦ ਸਨ।

Advertisement

Advertisement