For the best experience, open
https://m.punjabitribuneonline.com
on your mobile browser.
Advertisement

ਕੇਦਾਰਨਾਥ ਮੰਦਰ ਨੇੜੇ ਬਰਫੀਲਾ ਤੂਫਾਨ

06:05 PM Jun 30, 2024 IST
ਕੇਦਾਰਨਾਥ ਮੰਦਰ ਨੇੜੇ ਬਰਫੀਲਾ ਤੂਫਾਨ
Advertisement

ਨਵੀਂ ਦਿੱਲੀ, 30 ਜੂਨ
ਦੇਸ਼ ਭਰ ’ਚ ਪੈ ਰਹੇ ਭਾਰੀ ਮੀਂਹ ਦਰਮਿਆਨ ਉੱਤਰਾਖੰਡ ’ਚ ਕੇਦਾਰਨਾਥ ਮੰਦਰ ਨੇੜੇ ਬਰਫੀਲਾ ਤੂਫਾਨ ਆਇਆ ਜਿਸ ਕਾਰਨ ਮੰਦਰ ਦੇ ਪਿੱਛੇ ਸਥਿਤ ਪਹਾੜੀ ’ਤੇ ਸਵੇਰੇ ਗਾਂਧੀ ਸਰੋਵਰ ਨੇੜਲਾ ਬਰਫ਼ ਦਾ ਇੱਕ ਵੱਡਾ ਹਿੱਸਾ ਖਿਸਕ ਗਿਆ। ਹਾਲਾਂਕਿ ਇਸ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਉੱਤਰਾਖੰਡ ਦੇ ਹਰਿਦੁਆਰ ’ਚ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ 8 ਵਾਹਨ ਰੁੜ੍ਹ ਗਏ ਸਨ। ਦੂਜੇ ਪਾਸੇ ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਵਿੱਚ ਮੌਨਸੂਨ ਦੇ ਪਹਿਲੇ ਮੀਂਹ ਕਾਰਨ ਇੱਕ ਨਿਰਮਾਣ ਅਧੀਨ ਪੁਲ ਡਿੱਗ ਗਿਆ। ਗਿਰੀਡੀਹ ਦੇ ਦੇਵਰੀ ਬਲਾਕ ’ਚ ਅਰਗਾ ਨਦੀ ’ਤੇ ਇਹ ਪੁਲ 5.5 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਸੀ ਪਰ ਬੀਤੇ ਦਿਨੀਂ ਭਾਰੀ ਮੀਂਹ ਪੈਣ ਕਾਰਨ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ। ਐਤਵਾਰ ਨੂੰ ਪੁਲ ਦਾ ਗਾਰਡਰ ਟੁੱਟ ਗਿਆ।

Advertisement

Advertisement
Author Image

sukhitribune

View all posts

Advertisement
Advertisement
×