For the best experience, open
https://m.punjabitribuneonline.com
on your mobile browser.
Advertisement

ਬਲਿੰਕਨ ਨੇ ਹਮਾਸ ’ਤੇ ਜੰਗਬੰਦੀ ਲਈ ਨਵਾਂ ਪ੍ਰਸਤਾਵ ਸਵੀਕਾਰ ਕਰਨ ਲਈ ਦਬਾਅ ਬਣਾਇਆ

08:01 AM May 01, 2024 IST
ਬਲਿੰਕਨ ਨੇ ਹਮਾਸ ’ਤੇ ਜੰਗਬੰਦੀ ਲਈ ਨਵਾਂ ਪ੍ਰਸਤਾਵ ਸਵੀਕਾਰ ਕਰਨ ਲਈ ਦਬਾਅ ਬਣਾਇਆ
Advertisement

ਕਾਹਿਰਾ, 30 ਅਪਰੈਲ
ਅਮਰੀਕਾ ਨੇ ਗਾਜ਼ਾ ’ਚ ਜੰਗਬੰਦੀ ਸਮਝੌਤੇ ਲਈ ਸੋਮਵਾਰ ਨੂੰ ਹਮਾਸ ’ਤੇ ਦਬਾਅ ਵਧਾਉਂਦਿਆਂ ਉਸ ਦੇ ਸਾਹਮਣੇ ਨਵਾਂ ਪ੍ਰਸਤਾਵ ਰੱਖਿਆ ਹੈ। ਹਮਾਸ ਦੇ ਅਧਿਕਾਰੀਆਂ ਵੱਲੋਂ ਕਾਹਿਰਾ ਵਿੱਚ ਮਿਸਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਗਾਜ਼ਾ ਦੇ ਦੱਖਣੀ ਸ਼ਹਿਰ ਰਾਫਾਹ ’ਚ ਇਜ਼ਰਾਇਲੀ ਹਵਾਈ ਹਮਲਿਆਂ ’ਚ 26 ਵਿਅਕਤੀ ਮਾਰੇ ਗਏ ਹਨ।
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਸ ਹਫਤੇ ਇਜ਼ਰਾਈਲ ਦੀ ਆਪਣੀ ਫੇਰੀ ਤੋਂ ਪਹਿਲਾਂ ਹਮਾਸ ਨੂੰ ਨਵਾਂ ਪ੍ਰਸਤਾਵ ਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਪ੍ਰਸਤਾਵ ਦੀਆਂ ਸ਼ਰਤਾਂ ਜਨਤਕ ਨਹੀਂ ਕੀਤੀਆਂ ਗਈਆਂ ਪਰ ਮਿਸਰ ਦੇ ਇੱਕ ਅਧਿਕਾਰੀ ਅਤੇ ਇਜ਼ਰਾਈਲ ਦੇ ਮੀਡੀਆ ਅਨੁਸਾਰ ਇਜ਼ਰਾਈਲ ਨੇ ਆਪਣਾ ਰੁਖ਼ ਨਰਮ ਕੀਤਾ ਹੈ ਅਤੇ ਛੇ ਹਫ਼ਤਿਆਂ ਦੀ ਜੰਗਬੰਦੀ ਦੇ ਸ਼ੁਰੂਆਤੀ ਗੇੜ ਵਿੱਚ ਆਪਣੀਆਂ ਜੇਲ੍ਹਾਂ ’ਚੋਂ ਸੈਂਕੜੇ ਫਲਸਤੀਨੀਆਂ ਨੂੰ ਰਿਹਾਅ ਕੀਤੇ ਜਾਣ ਦੇ ਬਦਲੇ ਹਮਾਸ ਵੱਲੋਂ ਛੱਡੇ ਜਾਣ ਵਾਲੇ ਬੰਧਕਾਂ ਦੀ ਗਿਣਤੀ ਘੱਟ ਕਰਨ ’ਤੇ ਸਹਿਮਤੀ ਜਤਾਈ ਹੈ।
ਹੁਣ ਸਵਾਲ ਇਹ ਉਠਦਾ ਹੈ ਕਿ ਕੀ ਇਹ ਜੰਗਬੰਦੀ ਦੇ ਦੂਜੇ ਗੇੜ ਨੂੰ ਲੈ ਕੇ ਹਮਾਸ ਦੀਆਂ ਚਿੰਤਾਵਾਂ ਦੂਰ ਕਰਨ ਲਈ ਕਾਫੀ ਹੋਵੇਗਾ। ਹਮਾਸ ਨੇ ਇਹ ਭਰੋਸਾ ਮੰਗਿਆ ਹੈ ਕਿ ਸਾਰੇ ਬੰਧਕਾਂ ਦੀ ਰਿਹਾਈ ਤੋਂ ਬਾਅਦ ਗਾਜ਼ਾ ਵਿੱਚ ਇਜ਼ਰਾਈਲ ਦੇ ਲਗਪਗ ਸੱਤ ਮਹੀਨਿਆਂ ਤੋਂ ਜਾਰੇ ਹਮਲੇ ਖ਼ਤਮ ਕਰ ਦਿੱਤੇ ਜਾਣਗੇ ਅਤੇ ਤਬਾਹੀ ਵਾਲੇ ਖੇਤਰ ਤੋਂ ਉਸ ਦੀ ਫ਼ੌਜ ਦੀ ਵਾਪਸੀ ਹੋ ਜਾਵੇਗੀ। -ਏਪੀ

Advertisement

Advertisement
Author Image

Advertisement
Advertisement
×