ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੱਖਾਂ ਬੰਦ ਕਰਕੇ ਪੜ੍ਹਨ ਦੇ ਦਾਅਵੇ ਨੂੰ ਤਰਕਸ਼ੀਲ ਸੁਸਾਇਟੀ ਵੱਲੋਂ ਚੁਣੌਤੀ

11:28 AM Apr 01, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਡੱਬਵਾਲੀ, 31 ਮਾਰਚ
ਤਰਕਸ਼ੀਲ ਸੁਸਾਇਟੀ ਨੇ ਆਰਟ ਆਫ ਲਿਵਿੰਗ ਦੀ ਪ੍ਰਗਿਆ ਯੋਗਾ ਸਿੱਖਿਆ ਵਿੱਚ ਸਿਖਲਾਈ ਪ੍ਰਾਪਤ ਇੱਕ ਲੜਕੀ ਵੱਲੋਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਪੜ੍ਹਨ ਅਤੇ ਰੰਗਾਂ ਨੂੰ ਪਛਾਣਨ ਦੇ ਦਾਅਵੇ ’ਤੇ ਸਵਾਲ ਖੜ੍ਹੇ ਕੀਤੇ ਹਨ। ਸੁਸਾਇਟੀ ਦੀ ਡੱਬਵਾਲੀ ਇਕਾਈ ਨੇ ਇਸ ਦਾਅਵੇ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਇਸ ਨੂੰ ਅੰਧ-ਵਿਸ਼ਵਾਸ ਅਤੇ ਪਾਖੰਡ ਕਰਾਰ ਦਿੱਤਾ ਹੈ। ਇਸ ਮੌਕੇ ਤਰਕਸ਼ੀਲ ਸੁਸਾਇਟੀ ਡੱਬਵਾਲੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਤੇ ਜਗਤਾਰ ਸਿੰਘੇਵਾਲਾ ਨੇ ਕਿਹਾ ਕਿ ਬੱਚੀ ਨੂੰ ਵਿੱਦਿਆ ਸਿਖਾਉਣ ਵਾਲੇ ਇੰਸਟਰੱਕਟਰ ਨੂੰ ਸੁਸਾਇਟੀ ਦੀਆਂ ਸ਼ਰਤਾਂ ਅਨੁਸਾਰ ਅੱਖਾਂ ਬੰਦ ਕਰਕੇ ਪਾਠ ਪੜ੍ਹ ਕੇ ਦਿਖਾਉਣ ’ਤੇ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਆਰਟ ਆਫ ਲਿਵਿੰਗ ਡੱਬਵਾਲੀ ਬ੍ਰਾਂਚ ਦੇ ਮੁਖੀ ਅਤੇ ਯੋਗਾ ਅਧਿਆਪਕ ਡਾ. ਪ੍ਰੇਮ ਛਾਬੜਾ ਅਤੇ ਵਾਲੰਟੀਅਰ ਸੁਮਿਤ ਅਨੇਜਾ ਦੀ ਮੌਜੂਦਗੀ ਵਿੱਚ ਇੱਕ ਬੱਚੀ ਨੇ ਅੱਖਾਂ ’ਤੇ ਪੱਟੀ ਬੰਨ੍ਹ ਕੇ ਰੰਗਾਂ, ਗਣਿਤ ਦੇ ਬਲਾਕਾਂ ਅਤੇ ਕਾਗਜ਼ ’ਤੇ ਲਿਖੀ ਸਮੱਗਰੀ ਨੂੰ ਪੜ੍ਹਿਆ ਸੀ।
ਤਰਕਸ਼ੀਲ ਸੁਸਾਇਟੀ ਡੱਬਵਾਲੀ ਦੀ ਅੱਜ ਮੀਟਿੰਗ ’ਚ ਪਾਖੰਡ ਤੇ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਦਾ ਪਰਦਾਫਾਸ਼ ਕਰਨ ਦਾ ਫੈਸਲਾ ਹੋਇਆ। ਸੁਸਾਇਟੀ ਦੇ ਸਕੱਤਰ ਜਗਤਾਰ ਸਿੰਘੇਵਾਲਾ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 51-ਏ (ਐਚ) ਅਨੁਸਾਰ ਅੰਧ-ਵਿਸ਼ਵਾਸ ਫੈਲਾਉਣਾ ਅਤੇ ਰੱਬੀ ਸ਼ਕਤੀ ਦੇ ਝੂਠੇ ਦਾਅਵੇ ਕਰਨਾ ਕਾਨੂੰਨੀ ਜੁਰਮ ਹੈ।

Advertisement

ਅੰਤਰਗਿਆਨ-ਪ੍ਰਕਿਰਿਆ ਆਰਟ ਆਫ਼ ਲਿਵਿੰਗ ਦਾ ਪ੍ਰੋਗਰਾਮ ਹੈ: ਡਾ. ਛਾਬੜਾ

ਆਰਟ ਆਫ ਲਿਵਿੰਗ ਡੱਬਵਾਲੀ ਸਾਖਾ ਦੇ ਮੁਖੀ ਅਤੇ ਯੋਗਾ ਅਧਿਆਪਕ ਡਾ. ਪ੍ਰੇਮ ਛਾਬੜਾ ਨੇ ਦੱਸਿਆ ਕਿ ਆਰਟ ਆਫ ਲਿਵਿੰਗ, ਬੈਂਗਲੁਰੂ ਵੱਲੋਂ ਤਿਆਰ ਕੀਤੀ ਅੰਤਰਗਿਆਨ-ਪ੍ਰਕਿਰਿਆ ਦੇ ਤਹਿਤ 5 ਤੋਂ 18 ਸਾਲ ਦੇ ਬੱਚਿਆਂ ਨੂੰ ਪ੍ਰਗਿਆ ਯੋਗਾ ਸਿਖਾਇਆ ਜਾਂਦਾ ਹੈ। ਸਿਖਲਾਈ ਮਗਰੋਂ ਕਈ ਬੱਚੇ ਅਭਿਆਸ ਨਾਲ ਇਸ ਪੱਧਰ ’ਤੇ ਪਹੁੰਚ ਜਾਂਦੇ ਹਨ। ਤਰਕਸ਼ੀਲ ਸੁਸਾਇਟੀ ਵੱਲੋਂ ਦਿੱਤੀ ਚੁਣੌਤੀ ਬਾਰੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ।

Advertisement
Advertisement
Advertisement