ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਦਾ ਨੇਤਰਹੀਣ ਪੰਜਾਬ ਵਿੱਚ ਏਡੀਸੀ ਬਣਿਆ

07:46 AM Sep 26, 2024 IST

ਪੱਤਰ ਪ੍ਰੇੇਰਕ
ਜਲੰਧਰ, 25 ਸਤੰਬਰ
ਇਥੋਂ ਦੇ ਨਗਰ ਨਿਗਮ ਦੇ ਨਵੇਂ ਵਧੀਕ ਕਮਿਸ਼ਨਰ (ਏਡੀਸੀ) ਵਜੋਂ ਅਹੁਦਾ ਸੰਭਾਲਣ ਤੋਂ ਮਹਿਜ਼ 2 ਘੰਟੇ ਬਾਅਦ ਹੀ ਆਈਏਐੱਸ ਅਧਿਕਾਰੀ ਅੰਕੁਰਜੀਤ ਸਿੰਘ ਦੀ ਵੀ ਪੱਕੀ ਨਿਯੁਕਤੀ ਹੋ ਗਈ ਹੈ। ਉਨ੍ਹਾਂ ਨੂੰ ਜਲੰਧਰ ਵਿਕਾਸ ਅਥਾਰਟੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦਾ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਸੀਏਓ) ਬਣਾਇਆ ਗਿਆ ਹੈ। ਅੱਜ ਹੀ ਉਨ੍ਹਾਂ ਨੇ ਇਨ੍ਹਾਂ ਅਹੁਦਿਆਂ ਦਾ ਚਾਰਜ ਸੰਭਾਲ ਲਿਆ ਹੈ। ਅੰਕੁਰਜੀਤ ਸਿੰਘ ਦੇਖ ਨਹੀਂ ਸਕਦਾ। ਉਹ ਮੂਲ ਰੂਪ ਤੋਂ ਯਮੁਨਾਨਗਰ, ਹਰਿਆਣਾ ਦਾ ਰਹਿਣ ਵਾਲਾ ਹੈ। ਹਰਿਆਣਾ ਦੇ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਅੰਕੁਰਜੀਤ ਸਿੰਘ ਜਨਮ ਤੋਂ ਨੇਤਰਹੀਣ ਨਹੀਂ ਸੀ। ਸਕੂਲ ਵਿਚ ਦਾਖਲ ਹੋਣ ਤੋਂ ਬਾਅਦ ਉਸ ਨੂੰ ਘੱਟ ਦਿਸਣ ਲੱਗਿਆ। ਮਗਰੋਂ ਹੌਲੀ-ਹੌਲੀ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ। ਇਸ ਦੌਰਾਨ ਉਸ ਨੇ ਹਾਰ ਨਾ ਮੰਨੀ। ਮਗਰੋਂ ਉਸ ਨੇ ਆਈਏਐੱਸ ਅਫ਼ਸਰ ਬਣਿਆ।

Advertisement

Advertisement