For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਵਿੱਚ ਕੌਮੀ ਰਾਜ ਮਾਰਗ ’ਤੇ ਧਮਾਕਾ

06:33 AM Apr 25, 2024 IST
ਮਨੀਪੁਰ ਵਿੱਚ ਕੌਮੀ ਰਾਜ ਮਾਰਗ ’ਤੇ ਧਮਾਕਾ
Advertisement

ਇੰਫਾਲ: ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਨਸਲੀ ਹਿੰਸਾ ਨਾਲ ਪ੍ਰਭਾਵਿਤ ਰਾਸ਼ਟਰੀ ਰਾਜ ਮਾਰਗ 2 ’ਤੇ ਇੱਕ ਪੁਲ ’ਤੇ ਤੜਕੇ ਇੱਕ ਆਈਈਡੀ ਧਮਾਕਾ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਧਮਾਕੇ ਕਾਰਨ ਪੁਲ ਨੂੰ ਅੰਸ਼ਕ ਤੌਰ ’ਤੇ ਨੁਕਸਾਨ ਪੁੱਜਿਆ ਜਿਸ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਧਮਾਕਾ ਸਵੇਰੇ ਕਰੀਬ 12.45 ਵਜੇ ਸਪਰਮੀਨਾ ਅਤੇ ਕੋਬਰੂ ਲੀਖਾ ਖੇਤਰਾਂ ਵਿਚਾਲੇ ਪੁਲ ’ਤੇ ਹੋਇਆ। ਉਸ ਨੇ ਕਿਹਾ ਕਿ ਅਜੇ ਤੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (ਆਈਈਡੀ) ਧਮਾਕੇ ਵਿੱਚ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲ ਦੇ ਦੋਵੇਂ ਸਿਰਿਆਂ ’ਤੇ ਤਿੰਨ ਟੋਏ ਅਤੇ ਤਰੇੜਾਂ ਦੇਖੀਆਂ ਗਈਆਂ ਹਨ। ਇੰਫਾਲ ਦੇ ਪੱਛਮੀ ਜ਼ਿਲ੍ਹੇ ਵਿੱਚ ਦੋ ਭਾਈਚਾਰਿਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋਣ ਤੋਂ ਕੁਝ ਘੰਟੇ ਬਾਅਦ ਇਹ ਆਈਈਡੀ ਧਮਾਕਾ ਹੋਇਆ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×