For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਂਤ ਵਿਹਾਰ ਖੇਤਰ ਦੇ ਪੀਵੀਆਰ ਨੇੜੇ ਧਮਾਕਾ

08:02 AM Nov 29, 2024 IST
ਪ੍ਰਸ਼ਾਂਤ ਵਿਹਾਰ ਖੇਤਰ ਦੇ ਪੀਵੀਆਰ ਨੇੜੇ ਧਮਾਕਾ
ਨਵੀਂ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਖੇਤਰ ਵਿੱਚ ਧਮਾਕੇ ਮਗਰੋਂ ਸਬੰਧਤ ਖੇਤਰ ਦਾ ਮੁਆਇਨਾ ਕਰਦੇ ਹੋਏ ਜਾਂਚ ਟੀਮ ਦੇ ਅਧਿਕਾਰੀ। -ਫੋਟੋ: ਏਐੱਨਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਨਵੰਬਰ
ਇੱਥੋਂ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਅੱਜ ਇੱਕ ਪੀਵੀਆਰ ਮਲਟੀਪਲੈਕਸ ਨੇੜੇ ਧਮਾਕਾ ਹੋ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਨੇੜੇ ਖੜੇ ਇੱਕ ਤਿੰਨ ਪਹੀਆ ਵਾਹਨ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲੀਸ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇਰ 11.48 ਮਿੰਟ ’ਤੇ ਪ੍ਰਸ਼ਾਂਤ ਖੇਤਰ ਵਿੱਚ ਹੋਏ ਧਮਾਕੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਚਾਰ ਫਾਇਰ ਟੈਂਡਰ ਮੌਕੇ ’ਤੇ ਘਟਨਾ ਸਥਾਨ ਲਈ ਰਵਾਨਾ ਕੀਤੇ। ਉਨ੍ਹਾਂ ਦੀ ਟੀਮ ਇਸ ਸਬੰਧੀ ਜਾਂਚ ਕਰ ਰਹੀ ਹੈ। ਉਧਰ, ਪੁਲੀਸ ਅਧਿਕਾਰੀ ਨੇ ਦੱਸਿਆ ਕਿ ਖੇਤਰ ਵਿੱਚ ਖੜ੍ਹੇ ਪੀਸੀਅਰ ਮੁਲਾਜ਼ਮਾਂ ਨੂੰ ਜਦੋਂ ਇਸ ਧਮਾਕੇ ਦੀ ਸੂਚਨਾ ਮਿਲੀ ਤਾਂ ਉੱਚ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੰਬ ਨਿਰੋਧਕ ਦਸਤਾ, ਸੁਰੱਖਿਆ ਅਮਲਾ, ਸਥਾਨਕ ਪੁਲੀਸ ਅਤੇ ਦਿੱਲੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਪੁਲੀਸ ਅਧਿਕਾਰੀਆਂ ਅਨੁਸਾਰ ਇਹ ਧਮਾਕਾ ਵੀ ਉਹੋ ਜਿਹਾ ਹੀ ਸੀ ਜਿਹੜਾ ਪਿਛਲੇ ਮਹੀਨੇ ਪ੍ਰਸ਼ਾਂਤ ਵਿਹਾਰ ਵਿੱਚ ਕੇਂਦਰੀ ਰਿਜਰਵ ਪੁਲੀਸ ਬਲ (ਸੀਆਰਪੀਐੱਫ) ਸਕੂਲ ਦੀ ਚਾਰਦੀਵਾਰੀ ਕੋਲ ਹੋਇਆ ਸੀ। ਉਸ ਨੇ ਦੱਸਿਆ ਕਿ ਇਹ ਬੇਹਦ ਘੱਟ ਤੀਬਰਤਾ ਵਾਲਾ ਧਮਾਕਾ ਸੀ, ਜੋ ਮਠਿਆਈ ਦੀ ਦੁਕਾਨ ਦੇ ਸਾਹਮਣੇ ਹੋਇਆ। ਅਸੀਂ ਦੋਵੇਂ ਮਾਮਲਿਆਂ ਨੂੰ ਇੱਕ ਨਾਲ ਨਹੀਂ ਜੋੜ ਸਕਦੇ। ਇਸ ਮੌਕੇ ਉੱਚ ਪੁਲੀਸ ਅਧਿਕਾਰੀ ਰਾਜੀਵ ਰੰਜਨ ਸਣੇ ਕਈ ਉੱਚ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ। ਰਿਪੋਰਟਾਂ ਅਨੁਸਾਰ, ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਲਈ ਗੈਰ-ਅਧਿਕਾਰਤ ਤੌਰ ’ਤੇ ਰਾਸ਼ਟਰੀ ਜਾਂਚ ਏਜੰਸੀ ਨੂੰ ਵੀ ਸ਼ਾਮਲ ਕੀਤਾ ਹੈ। ਸੁਰੱਖਿਆ ਬਲਾਂ ਨੇ ਫਿਰ ਕਿਹਾ ਕਿ ਵਿਸਫੋਟਕ ਕੱਚੇ ਬੰਬ ਵਰਗਾ ਸੀ।‌ ਇਸ ਦੇਸੀ ਬੰਬ ਬਾਰੇ ਜਾਂਚ ਕੀਤੀ ਜਾ ਰਹੀ ਸੀ। ਰਿਪੋਰਟਾਂ ਮੁਤਾਬਕ ਧਮਾਕੇ ਵਾਲੀ ਥਾਂ ’ਤੇ 20 ਅਕਤੂਬਰ ਦੇ ਧਮਾਕੇ ਵਰਗਾ ਹੀ ਇਕ ਸ਼ੱਕੀ ਚਿੱਟਾ ਪਾਊਡਰ ਮਿਲਿਆ ਹੈ। ਪੁਲੀਸ ਨੇ ਜਾਂਚ ਦੇ ਸਬੰਧ ਵਿਚ ਖਾਲਿਸਤਾਨੀ ਲਿੰਕਾਂ ਦੀ ਵੀ ਜਾਂਚ ਕੀਤੀ ਕਿਉਂਕਿ ਟੈਲੀਗ੍ਰਾਮ ਐਪ ’ਤੇ ਧਮਕੀ ਜਾਰੀ ਕੀਤੀ ਗਈ ਸੀ ਕਿ ਚਿਤਾਵਨੀ ਏਜੰਸੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀ ਜਾਂ ਪਰਿਵਾਰਕ ਮੈਂਬਰ ਅਗਲਾ ਨਿਸ਼ਾਨਾ ਹੋ ਸਕਦੇ ਹਨ।

Advertisement

ਆਤਿਸ਼ੀ ਨੇ ਭਾਜਪਾ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰ ਠਹਿਰਾਇਆ

ਨਵੀਂ ਦਿੱਲੀ: ਇੱਥੋਂ ਦੇ ਰੋਹਿਨੀ ਵਿੱਚ ਪੀਵੀਆਰ ਪ੍ਰਸ਼ਾਂਤ ਵਿਹਾਰ ਨੇੜੇ ਧਮਾਕਾ ਹੋਣ ਮਗਰੋਂ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਠੀਕ ਨਾ ਰੱਖਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿਚ ਇਸ ਖੇਤਰ ਵਿੱਚ ਇਹ ਦੂਜੀ ਘਟਨਾ ਹੈ। ਆਤਿਸ਼ੀ ਨੇ ਇਸੇ ਸਾਲ ਦੇ ਸ਼ੁਰੂਆਤ ਮੌਕੇ ਇਸ ਖੇਤਰ ਦੇ ਸੀਆਰਪੀਐੱਫ ਸਕੂਲ ਕੋਲ ਇਸ ਤਰ੍ਹਾਂ ਦੇ ਧਮਾਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕੌਮੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਦਾ ਫੇਲ੍ਹ ਹੋਣਾ ਦਰਸਾਉਂਦਾ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਦਿਲੀ ਵਾਸੀਆਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਦੇ ਘਰ ਦੇ ਨੇੜਲੇ ਖੇਤਰਾਂ ਵਿੱਚ ਜਬਰਨ ਵਸੂਲੀ ਦੇ ਫੋਨ ਆਉਣ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਥਿਤੀ ਲਈ ਭਾਜਪਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜ਼ਿੰਮੇਵਾਰ ਹਨ। -ਪੀਟੀਆਈ

Advertisement

ਪੁਲੀਸ ਵੱਲੋਂ ਪੂਰੇ ਸ਼ਹਿਰ ਵਿੱਚ ਹਾਈ ਅਲਰਟ

ਕਈ ਮੀਡੀਆ ਰਿਪੋਰਟਾਂ ਅਨੁਸਾਰ ਉਸੇ ਇਲਾਕੇ ਵਿੱਚ ਵਿਆਪਕ ਦਹਿਸ਼ਤ ਫੈਲ ਗਈ ਸੀ। ਦਿੱਲੀ ਪੁਲੀਸ ਦੇ ਪੀਆਰਓ ਅਤੇ ਪੁਲੀਸ ਦੇ ਵਧੀਕ ਕਮਿਸ਼ਨਰ ਸੰਜੇ ਕੁਮਾਰ ਤਿਆਗੀ ਨੇ ਦੱਸਿਆ ਕਿ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਵਿੱਚ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਸੈੱਲ ਅਤੇ ਫੋਰੈਂਸਿਕ ਵਰਗੀਆਂ ਵਿਸ਼ੇਸ਼ ਯੂਨਿਟਾਂ ਸਮੇਤ ਪੁਲੀਸ ਟੀਮਾਂ ਮੌਕੇ ’ਤੇ ਭੇਜੀਆਂ ਗਈਆਂ ਹਨ। ਤਿਆਗੀ ਨੇ ਕਿਹਾ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕੋਈ ਸ਼ੱਕੀ ਸਾਹਮਣੇ ਨਹੀਂ ਆਇਆ। ਮਾਮੂਲੀ ਸੱਟਾਂ ਵਾਲੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪੁਲੀਸ ਨੇ ਪੂਰੇ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਸ਼ੁਰੂਆਤੀ ਜਾਂਚ ਵਿੱਚ ਦੇਸੀ ਬੰਬ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ ਗਿਆ ਹਾਲਾਂਕਿ ਬਾਅਦ ਦੀਆਂ ਖੋਜਾਂ ਨੇ ਸੁਝਾਅ ਦਿੱਤਾ ਕਿ ਧਮਾਕਾ ਇੱਕ ਬਲਦੀ ਸਿਗਰਟ ਦੇ ਸੁਲਗਦੇ ਟੁੱਕੜੇ ਤੋਂ ਹੋ ਸਕਦਾ ਹੈ।

Advertisement
Author Image

sukhwinder singh

View all posts

Advertisement