ਪੱਛਮੀ ਬੰਗਾਲ ਦੀ ਪਟਾਕਾ ਫੈਕਟਰੀ ’ਚ ਧਮਾਕਾ; ਚਾਰ ਹਲਾਕ, ਕਈ ਜ਼ਖ਼ਮੀ
12:34 PM Aug 27, 2023 IST
ਕੋਲਕਾਤਾ, 27 ਅਗਸਤ
ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਪਟਾਕਾ ਫੈਕਟਰੀ ’ਚ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਣੇ ਜ਼ਖ਼ਮੀ ਹੋ ਗਏ। ਪੁਲੀਸ ਅਨੁਸਾਰ ਇਹ ਧਮਾਕਾ ਇਥੋਂ 30 ਕਿਲੋਮੀਟਰ ਦੂਰ ਉੱਤਰ ਵਿੱਚ ਦੁਤਾਪੁਕੁਰ ਥਾਣੇ ਅਧੀਨ ਪੈਂਦੇ ਨੀਲਗੰਜ ਦੇ ਮੋਸ਼ਪੋਲ ਇਲਾਕੇ ’ਚ ਸਥਿਤ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਸਵੇਰੇ ਕਰੀਬ 10 ਵਜੇ ਹੋਇਆ। ਘਟਨਾ ਵੇਲੇ ਫੈਕਟਰੀ ’ਚ ਕਈ ਲੋਕ ਕੰਮ ਕਰ ਰਹੇ ਸਨ। ਪੁਲੀਸ ਅਨੁਸਾਰ ਚਾਰ ਲਾਸ਼ਾਂ ਬਰਾਮਦ ਹੋਈਆਂ ਹਨ। -ਪੀਟੀਆਈ
Advertisement
Advertisement