For the best experience, open
https://m.punjabitribuneonline.com
on your mobile browser.
Advertisement

ਨਰਾਇਣਗੜ੍ਹ ਗੁਰਦੁਆਰੇ ’ਚ ਬੇਅਦਬੀ ਦਾ ਮਾਮਲਾ ਭਖਿਆ

06:36 AM May 06, 2024 IST
ਨਰਾਇਣਗੜ੍ਹ ਗੁਰਦੁਆਰੇ ’ਚ ਬੇਅਦਬੀ ਦਾ ਮਾਮਲਾ ਭਖਿਆ
Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਨਰਾਇਣਗੜ੍ਹ ਸਥਿਤ ਗੁਰਦੁਆਰਾ ਰਾਤਗੜ੍ਹ ਸਾਹਿਬ ਵਿੱਚ ਕਥਿਤ ਬੇਅਦਬੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਭਖ ਗਿਆ ਹੈ। ਸ਼੍ੋਮਣੀ ਕਮੇਟੀ ਮੈਂਬਰ ਹਰਪਾਲ ਸਿੰਘ ਮਛੌਂਡਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਤੇ ਹੋਰ ਅਹੁਦੇਦਾਰਾਂ ਤੋਂ ਜਵਾਬ ਮੰਗਿਆ ਹੈ। ਮਛੌਂਡਾ ਨੇ ਕਿਹਾ ਕਿ 29 ਅਪਰੈਲ ਨੂੰ ਨਰਾਇਣਗੜ੍ਹ ਦੇ ਗੁਰਦੁਆਰਾ ਰਾਤਗੜ੍ਹ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਪਹੁੰਚਣਾ ਸੀ। ਇਸ ਲਈ ਸੁਰੱਖਿਆ ਕਰਮੀਆਂ ਨੇ ਗੁਰਦੁਆਰਾ ਸਾਹਿਬ ਦੀ ਚੈਕਿੰਗ ਦੌਰਾਨ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀ ਉਸ ਪਾਲਕੀ ਸਾਹਿਬ ਦੇ ਥੱਲੇ ਵੀ ਮੈਟਰ ਡਿਟੈਕਟਰ ਲਾ ਕੇ ਜਾਂਚ ਕੀਤੀ। ਕਾਂਗਰਸ ਆਗੂ ਚਿਤਰਾ ਸਰਵਾਰਾ ਨੇ ਵੀ ਇਸ ਨੂੰ ਨਿੰਦਣਯੋਗ ਕਰਾਰ ਦਿੱਤਾ।

Advertisement

Advertisement
Author Image

Advertisement
Advertisement
×