ਬੇਅਦਬੀ ਮਾਮਲਾ: ਸੁਪਰੀਮ ਕੋਰਟ ’ਚ ਪੱਖ ਰੱਖੇਗਾ ਡੇਰਾ ਸਿਰਸਾ
08:53 AM Oct 20, 2024 IST
ਨਿੱਜੀ ਪੱਤਰ ਪ੍ਰੇਰਕ
ਸਿਰਸਾ, 19 ਅਕਤੂਬਰ
ਡੇਰਾ ਸਿਰਸਾ ਦੇ ਬੁਲਾਰੇ ਜਤਿੰਦਰ ਖੁਰਾਣਾ ਨੇ ਕਿਹਾ ਕਿ ਬੇਅਦਬੀ ਮਾਮਲੇ ’ਚ ਡੇਰੇ ਵੱਲੋਂ ਸੁਪਰੀਮ ਕੋਰਟ ’ਚ ਆਪਣਾ ਪੱਖ ਰੱਖਿਆ ਜਾਵੇਗਾ। ਇੱਥੇ ਜਾਰੀ ਬਿਆਨ ਉਨ੍ਹਾਂ ਕਿਹਾ ਕਿ ਗੁਰਮੀਤ ਰਾਮ ਰਹੀਮ ਸਿੰਘ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਡੇਰਾ ਮੁਖੀ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਪਟੀਸ਼ਨ ਵਿੱਚ ਪੰਜਾਬ ਸਰਕਾਰ ਵੱਲੋਂ ਕਥਿਤ ਅਧੂਰੇ ਤੱਥ ਸੁਪਰੀਮ ਕੋਰਟ ’ਚ ਪੇਸ਼ ਕੀਤੇ ਗਏ ਹਨ। ਬੁਲਾਰੇ ਮੁਤਾਬਕ, ‘‘ਡੇਰਾ ਮੁਖੀ ਵੱਲੋਂ ਅਸੀਂ ਜਲਦ ਹੀ ਸੁਪਰੀਮ ਕੋਰਟ ਵਿੱਚ ਪੂਰੇ ਤੱਥਾਂ ਸਣੇ ਇਸ ਦਾ ਕਾਨੂੰਨੀ ਜਵਾਬ ਦਾਖ਼ਲ ਕਰਾਂਗੇ ਤੇ ਉਮੀਦ ਹੈ ਕਿ ਹਾਈ ਕੋਰਟ ਵਾਂਗ ਹੁਣ ਸੁਪਰੀਮ ਕੋਰਟ ਤੋਂ ਵੀ ਨਿਆਂ ਮਿਲੇਗਾ।’’ ਬੀਤੇ ਦਿਨ ਸੁਪਰੀਮ ਕੋਰਟ ਨੇ ਡੇਰਾ ਸਿਰਸਾ ਮੁਖੀ ਖ਼ਿਲਾਫ਼ ਕੇਸ ਚਲਾਉਣ ਲਈ ਰਾਹ ਪੱਧਰਾ ਕਰ ਦਿੱਤਾ ਸੀ।
Advertisement
Advertisement