ਦੂਜਿਆਂ ’ਤੇ ਦੋਸ਼ ਲਾਉਣਾ ‘ਆਪ’ ਦਾ ਸੁਭਾਅ: ਵਿੱਜ
10:54 AM Oct 29, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਅਕਤੂਬਰ
ਦਿੱਲੀ ਵਿਚ ਹਵਾ ਪ੍ਰਦੂਸ਼ਣ ਬਾਰੇ ‘ਆਪ’ ਵੱਲੋਂ ਹਰਿਆਣਾ ’ਤੇ ਲਾਏ ਜਾ ਰਹੇ ਦੋਸ਼ਾਂ ਬਾਰੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ‘ਆਪ’ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਪਾਰਟੀ ਦਾ ਚਰਿੱਤਰ ਹੈ ਕਿ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਇਸ ਨੂੰ ਆਪਣੀਆਂ ਅਸਫਲਤਾਵਾਂ ਨਜ਼ਰ ਨਹੀਂ ਆਉਂਦੀਆਂ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ‘ਆਪ’ ਦੀ ਸਰਕਾਰ ਆਏ ਨੂੰ 10 ਸਾਲ ਹੋ ਗਏ ਹਨ ਪਰ ਅਜੇ ਤਕ ਯਮੁਨਾ ਦੀ ਸਫ਼ਾਈ ਨਹੀਂ ਹੋ ਸਕੀ। ਸ੍ਰੀ ਵਿੱਜ ਅੱਜ ਆਪਣੇ ਨਿਵਾਸ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ।ਉਨ੍ਹਾਂ ਦੱਸਿਆ ਕਿ ਹਰਿਆਣਾ ਅਤੇ ਰਾਜਸਥਾਨ ਰੋਡਵੇਜ਼ ਵਿਚਾਲੇ ਚਲਾਨ ਨੂੰ ਲੈ ਕੇ ਹੋਇਆ ਵਿਵਾਦ ਮੁੱਦਾ ਬਣ ਗਿਆ ਸੀ ਪਰ ਹਰਿਆਣਾ ਰੋਡਵੇਜ਼ ਅਤੇ ਰਾਜਸਥਾਨ ਰੋਡਵੇਜ਼ ਵਿਚਾਲੇ ਇਸ ਦਾ ਨਿਬੇੜਾ ਹੋ ਗਿਆ ਹੈ।
Advertisement
Advertisement