For the best experience, open
https://m.punjabitribuneonline.com
on your mobile browser.
Advertisement

ਕਾਲੇ ਪਾਣੀ ਦਾ ਮੋਰਚਾ: ਪ੍ਰਦਰਸ਼ਨ ਦੀ ਤਿਆਰੀ ਲਈ ਲਾਮਬੰਦੀ

07:48 AM Aug 15, 2024 IST
ਕਾਲੇ ਪਾਣੀ ਦਾ ਮੋਰਚਾ  ਪ੍ਰਦਰਸ਼ਨ ਦੀ ਤਿਆਰੀ ਲਈ ਲਾਮਬੰਦੀ
ਲਾਮਬੰਦੀ ਲਈ ਪਿੰਡਾਂ ਵਿਚ ਦੌਰਾ ਕਰਦੇ ਹੋਏ ਲੱਖਾ ਸਿਧਾਣਾ ਤੇ ਹੋਰ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਗਸਤ
ਕਾਲੇ ਪਾਣੀ ਦਾ ਮੋਰਚਾ ਪੰਜਾਬ ਵੱਲੋਂ 24 ਅਗਸਤ ਨੂੰ ਵੇਰਕਾ ਮਿਲਕ ਪਲਾਂਟ ਲੁਧਿਆਣਾ ਤੋਂ ਕਰਤਾਰ ਸਿੰਘ ਸਰਾਭਾ ਸਮਾਰਕ ਤੱਕ ਕੀਤੇ ਜਾ ਰਹੇ ਰੋਹ ਪ੍ਰਦਰਸ਼ਨ ਦੀ ਤਿਆਰੀ ਵਜੋਂ ਲੋਕਾਂ ਨੂੰ ਲਾਮਬੰਦ ਕਰਨ ਲਈ ਸਟੇਟ ਕਮੇਟੀ ਮੈਂਬਰ ਲੱਖਾ ਸਿੰਘ ਸਿਧਾਣਾ ਅਤੇ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਹੇਠ ਅੱਜ ਮੋਗਾ ਜ਼ਿਲ੍ਹੇ ਵਿੱਚੋਂ ਲੰਘਦੇ ਸਤਲੁਜ ਦਰਿਆ ਕਿਨਾਰੇ ਵਸਦੇ ਕਰੀਬ 16 ਪਿੰਡਾਂ ਵਿੱਚ ਜਾਗਰੂਕਤਾ ਮਾਰਚ ਕੀਤਾ ਗਿਆ।
ਇਸ ਮੌਕੇ ਲੱਖਾ ਸਿਧਾਣਾ, ਮਹਿੰਦਰ ਪਾਲ ਲੂੰਬਾ, ਜਗਦੀਪ ਸਿੰਘ ਢਿੱਲੋਂ, ਨਰੋਆ ਪੰਜਾਬ ਮੰਚ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬਹੋਨਾ ਨੇ ਕਿਹਾ ਕਿ ਪਿਛਲੇ 40 ਸਾਲ ਤੋਂ ਅਸੀਂ ਜ਼ਹਿਰਾਂ ਪੀਣ ਲਈ ਮਜਬੂਰ ਹਾਂ, ਜਿਸ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਕੈਂਸਰ, ਕਾਲਾ ਪੀਲੀਆ, ਲਿਵਰ ਸਿਰੋਸਿਸ, ਦਿਮਾਗੀ ਅਤੇ ਚਮੜੀ ਰੋਗਾਂ ਕਾਰਨ ਆਪਣੀਆਂ ਜਾਨਾਂ ਗਵਾ ਰਹੇ ਹਨ। ਉਨ੍ਹਾਂ ਸਮੂਹ ਲੋਕਾਂ ਨੂੰ ਆਪਣੀਆਂ ਨਸਲਾਂ ਬਚਾਉਣ ਲਈ ਕਿਸਾਨ ਅੰਦੋਲਨ ਵਾਂਗ ਇੱਕਜੁਟ ਹੋਣ ਦੀ ਅਪੀਲ ਕੀਤੀ। ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ 24 ਅਗਸਤ ਨੂੰ ਵੱਡੀ ਗਿਣਤੀ ਵਿੱਚ ਲੁਧਿਆਣਾ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ 24 ਦਾ ਇਕੱਠ ਪੰਜਾਬ ਦਾ ਭਵਿੱਖ ਤੈਅ ਕਰੇਗਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦਾ ਮੋਰਚੇ ਨੂੰ ਸਮਰਥਨ ਦੇਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਲਾਭ ਸਿੰਘ, ਤੇਜਾ ਸਿੰਘ, ਕੰਵਲਦੀਪ ਮਹੇਸਰੀ, ਸਾਰਜ ਸਿੰਘ ਸੰਧੂ, ਜਸਵਿੰਦਰ ਸਿੰਘ ਰੱਖੜਾ, ਡਾ ਜਸਵੰਤ ਸਿੰਘ ਹਾਜ਼ਰ ਸਨ।

Advertisement
Advertisement
Author Image

Advertisement