ਬੀਕੇਯੂ ਦੀ ਇਕਾਈ ਮਲੌਦ ਰੋੜੀਆਂ ਦੀ ਚੋਣ
ਪੱਤਰ ਪ੍ਰੇਰਕ
ਪਾਇਲ, 3 ਦਸੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਦੇ ਪਿੰਡ ਮਲੌਦ ਰੋੜੀਆਂ ਦੀ ਇਕਾਈ ਦੀ ਚੋਣ ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਅਤੇ ਸਕੱਤਰ ਨਾਜ਼ਰ ਸਿੰਘ ਸਿਆੜ ਦੀ ਨਿਗਰਾਨੀ ਹੇਠ ਗੁਰੂ ਘਰ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ ਅਤੇ ਮਨੋਹਰ ਸਿੰਘ ਕਲਾਹੜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਯੂਨੀਅਨ ਦੇ ਵਿਧੀ ਵਿਧਾਨ ਦੀ ਖੁੱਲ੍ਹ ਕੇ ਵਿਆਖਿਆ ਕਰਦਿਆਂ ਯੂਨੀਅਨ ਵੱਲੋ ਲੜੇ ਗਏ ਇਤਿਹਾਸਕ ਘੋਲਾਂ ’ਤੇ ਚਾਨਣਾ ਪਾਇਆ। ਆਗੂਆਂ ਨੇ ਜਥੇਬੰਦ ਹੋਣ ਦੀ ਅਣਸਰਦੀ ਲੋੜ ਬਾਰੇ ਦੱਸਦਿਆਂ ਖੇਤੀ ਸੈਕਟਰ ’ਤੇ ਹੋ ਰਹੇ ਹਮਲਿਆਂ ਬਾਰੇ ਚਾਨਣਾ ਪਾਇਆ। ਅਖੀਰ ਵਿੱਚ ਪਿੰਡ ਕਮੇਟੀ ਦੀ ਚੋਣ ਹੋਈ ਜਿਸ ਵਿੱਚ ਗੁਰਜਿੰਦਰ ਸਿੰਘ ਪ੍ਰਧਾਨ, ਰਘਵੀਰ ਸਿੰਘ ਮੀਤ ਪ੍ਰਧਾਨ, ਸਕੱਤਰ ਅੰਮ੍ਰਿਤਪਾਲ ਸਿੰਘ, ਸਹਾਇਕ ਸਕੱਤਰ ਗੁਰਜਾਪ ਸਿੰਘ, ਖਜ਼ਾਨਚੀ ਸਵਰਨਜੀਤ ਸਿੰਘ ਤੇ ਸਹਾਇਕ ਖਜ਼ਾਨਚੀ ਹਰਮਨਦੀਪ ਸਿੰਘ ਚੁਣੇ ਗਏ। ਇਸ ਤੋਂ ਇਲਾਵਾ 11 ਮੈਂਬਰੀ ਸਹਾਇਕ ਕਮੇਟੀ ਵੀ ਚੁਣੀ ਗਈ। ਚੁਣੇ ਹੋਏ ਅਹੁਦੇਦਾਰਾਂ ਅਤੇ ਕਮੇਟੀ ਮੈਂਬਰਾਂ ਨੇ ਯੂਨੀਅਨ ਦੇ ਵਿਧਾਨ ਮੁਤਾਬਕ ਚੱਲਣ ਦਾ ਵਿਸ਼ਵਾਸ ਦਿਵਾਇਆ।