ਬੀਕੇਯੂ ਰਾਜੇਵਾਲ ਵੱਲੋਂ ਧੂਰੀ ਤੇ ਸ਼ੇਰਪੁਰ ਵਿੱਚ ਮੀਟਿੰਗਾਂ
06:38 AM Jan 04, 2025 IST
ਪੱਤਰ ਪ੍ਰੇਰਕ
ਧੂਰੀ, 3 ਜਨਵਰੀ
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ 9 ਜਨਵਰੀ ਨੂੰ ਹੋਣ ਵਾਲੀ ਮੋਗਾ ਮਹਾਪੰਚਾਇਤ ਦੀਆਂ ਤਿਆਰੀਆਂ ਸਬੰਧੀ ਦੋ ਬਲਾਕਾਂ ਧੂਰੀ ਤੇ ਸ਼ੇਰਪੁਰ ਦੀ ਸਾਂਝੀ ਮੀਟਿੰਗ ਕ੍ਰਮਵਾਰ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ ਅਤੇ ਪ੍ਰੀਤਮ ਸਿੰਘ ਬਾਦਸ਼ਾਹਪੁਰ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ 9 ਜਨਵਰੀ ਮੋਗਾ ਮਹਾਪੰਚਾਇਤ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਆਗੂ ਗੁਰਜੀਤ ਸਿੰਘ, ਮਲਕੀਤ ਸਿੰਘ ਜੱਖਲਾਂ, ਬਾਵਾ ਸਿੰਘ ਧੰਦੀਵਾਲ, ਸੁਖਪਾਲ ਸਿੰਘ ਕਾਂਝਲਾ ਤੇ ਨਿਰਭੈ ਸਿੰਘ ਦੋਹਲਾ ਆਦਿ ਹਾਜ਼ਰ ਸਨ।
Advertisement
Advertisement