ਬੀਕੇਯੂ ਰਾਜੇਵਾਲ ਦੀ ਚੋਣ ਮੀਟਿੰਗ
ਪੱਤਰ ਪ੍ਰੇਰਕ
ਧੂਰੀ, 18 ਦਸੰਬਰ
ਬੀਕੇਯੂ ਰਾਜੇਵਾਲ ਦੇ ਭੰਗ ਹੋਏ ਧੂਰੀ ਤੇ ਸ਼ੇਰਪੁਰ ਬਲਾਕਾਂ ਦੀ ਅੱਜ ਇੱਥੇ ਦਾਣਾ ਮੰਡੀ ਵਿੱਚ ਹੋਈ ਚੋਣ ਮੀਟਿੰਗ ਦੌਰਾਨ ਜਥੇਬੰਦੀ ਦੀ ਧੂਰੀ ਬਲਾਕ ਇਕਾਈ ਦਾ ਭੁਪਿੰਦਰ ਸਿੰਘ ਭੁੱਲਰਹੇੜੀ ਅਤੇ ਸ਼ੇਰਪੁਰ ਬਲਾਕ ਇਕਾਈ ਦਾ ਪ੍ਰੀਤਮ ਸਿੰਘ ਬਾਦਸ਼ਾਹਪੁਰ ਨੂੰ ਮੁੜ ਪ੍ਰਧਾਨ ਚੁਣ ਲਿਆ ਗਿਆ। ਚੋਣ ਪ੍ਰਕਿਰਿਆ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਸੂਬਾ ਸਕੱਤਰ ਰਛਪਾਲ ਸਿੰਘ ਦੋਹਲਾ ਦੀ ਅਗਵਾਈ ਹੇਠਲੀ ਕਮੇਟੀ ‘ਚ ਜ਼ਿਲ੍ਹਾ ਕਮੇਟੀ ਮੈਂਬਰਾਨ ਕਸ਼ਮੀਰ ਸਿੰਘ ਘਰਾਚੋਂ, ਜਸਪਾਲ ਸਿੰਘ, ਗੁਰਜੀਤ ਸਿੰਘ ਭੜੀਮਾਨਸਾ, ਬਲਵਿੰਦਰ ਸਿੰਘ ਜੱਖਲਾਂ, ਬਲਵਿੰਦਰ ਸਿੰਘ ਕਾਂਝਲਾ ਅਤੇ ਕੁਲਤਾਰ ਸਿੰਘ ਆਦਿ ਨੇ ਉਚੇਚੇ ਤੌਰ ਚੋਣ ਪ੍ਰਕਿਰਿਆ ਦੀ ਨਿਗਰਾਨੀ ਕੀਤੀ। ਬਲਾਕ ਧੂਰੀ ਦੀ ਇਕਾਈ ਦੇ ਪ੍ਰਧਾਨ ਭੁਪਿੰਦਰ ਸਿੰਘ ਭੁੱਲਰਹੇੜੀ, ਸਪ੍ਰਸਤ ਜਗਰੂਪ ਸਿੰਘ ਦੋਹਲਾ, ਜੀਤ ਸਿੰਘ ਤੇ ਸੁਖਪਾਲ ਸਿੰਘ ਕਾਂਝਲਾ (ਦੋਵੇਂ ਸੀਨੀਅਰ ਮੀਤ ਪ੍ਰਧਾਨ), ਖਜ਼ਾਨਚੀ ਕਿਰਪਾਲ ਸਿੰਘ ਬਟੂਹਾ, ਜਨਰਲ ਸਕੱਤਰ ਗੁਰਜੀਤ ਸਿੰਘ, ਮਲਕੀਤ ਸਿੰਘ ਜੱਖਲਾ, ਜਸਵੀਰ ਸਿੰਘ ਕਾਂਝਲਾ (ਦੋਵੇਂ ਪ੍ਰੈੱਸ ਸਕੱਤਰ), ਸਕੱਤਰ ਦੀਦਾਰ ਸਿੰਘ ਬਰੜਵਾਲ ਆਦਿ ਆਹੁਦੇਦਾਰ ਚੁਣੇ ਗਏ। ਇਸੇ ਤਰ੍ਹਾਂ ਬਲਾਕ ਸ਼ੇਰਪੁਰ ਦੇ ਪ੍ਰਧਾਨ ਪ੍ਰੀਤਮ ਸਿੰਘ ਬਾਦਸ਼ਾਹਪੁਰ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਘਨੌਰੀ ਖੁਰਦ, ਮੀਤ ਪ੍ਰਧਾਨ ਮਹਿੰਦਰ ਸਿੰਘ ਤੇ ਜਨਰਲ ਸਕੱਤਰ ਰਾਜ ਸਿੰਘ ਮੂਲੋਵਾਲ ਚੁਣੇ ਗਏ।