ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਕੇਯੂ ਏਕਤਾ (ਉਗਰਾਹਾਂ) ਨੇ ਕਬਜ਼ਾ ਕਾਰਵਾਈ ਰੁਕਵਾਈ

07:23 AM Jul 06, 2023 IST
ਕਬਜ਼ੇ ਦਾ ਵਿਰੋਧ ਕਰਦੇ ਹੋਏ ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਤੇ ਕਾਰਕੁਨ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ
ਲਹਿਰਾਗਾਗਾ, 5 ਜੁਲਾਈ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨ ਦੇ ਘਰ ਦਾ ਵਾਰੰਟ ਕਬਜ਼ਾ ਰੋਕਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਕਰੀਬ ਡੇਢ ਏਕੜ ਦੇ ਮਾਲਕ ਛੋਟੇ ਕਿਸਾਨ ਰਜਨੀਸ਼ ਕੁਮਾਰ ਪੁੱਤਰ ਰਾਮ ਲੋਕ ਨੇ ਸਹਾਇਕ ਧੰਦੇ ਵਜੋਂ ਸਾਲ 2020 ਵਿੱਚ ਐਸਬੀਆਈ ਬੈਂਕ ਤੋਂ ਸਹਾਇਕ ਧੰਦਾ ਕਰਨ ਵਾਸਤੇ 11 ਲੱਖ ਦਾ ਕਰਜ਼ਾ ਲਿਆ ਸੀ ਪਰ ਲੌਕਡਾਊਨ ਕਾਰਨ ਕੰਮ ਬੰਦ ਹੋ ਗਿਆ। ਇਸ ਕਾਰਨ ਬੈਂਕ ਦੀ ਕਿਸ਼ਤ ਨਹੀਂ ਦੇ ਸਕਿਆ ਅਤੇ ਬੈਂਕ ਵਾਲਿਆਂ ਵੱਲੋਂ ਉਸ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਤੰਗ ਆ ਕੇ ਪਿਛਲੇ ਦੋ ਮਹੀਨੇ ਤੋਂ ਰਜਨੀਸ਼ ਕੁਮਾਰ ਕਥਿਤ ਲਾਪਤਾ ਹੈ। ਬਲਾਕ ਪ੍ਰਧਾਨ ਨੇ ਦੱਸਿਆ ਕਿ ਅੱਜ ਬੈਂਕ ਨੇ ਘਰ ਦਾ ਕਬਜ਼ਾ ਲੈਣ ਦਾ ਦਿਨ ਰੱਖਿਆ ਸੀ ਪਰ ਪਤਾ ਲੱਗਦੇ ਹੀ ਸੈਂਕੜੇ ਕਿਸਾਨਾਂ- ਅੌਰਤਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ’ਚ ਕਬਜ਼ਾ ਨਹੀਂ ਹੋਣ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਬੈਂਕ ਦੇ ਦਬਾਅ ਕਾਰਨ ਰਜਨੀਸ਼ ਕੁਮਾਰ ਕੋਈ ਗ਼ਲਤ ਕਦਮ ਚੁਕਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਬੈਂਕ ਮੈਨੇਜਮੈਂਟ ਤੇ ਬੈਂਕ ਮੈਨੇਜਰ ਦੀ ਹੋਵੇਗੀ।
ਇਸ ਮੌਕੇ ਬਲਾਕ ਮੀਤ ਪ੍ਰਧਾਨ ਸੂਬਾ ਸਿੰਘ ਸੰਗਤਪੁਰਾ, ਕਰਨੈਲ ਗਨੋਟਾ, ਪ੍ਰੀਤਮ ਲੇਹਲ ਕਲਾਂ, ਸ਼ਿਵਰਾਜ ਗੁਰਨੇ ਕਲਾਂ, ਸਰਬਜੀਤ ਸ਼ਰਮਾ, ਲੱਕੀ ਚਹਿਲ, ਭੂਪਿੰਦਰਪਾਲ ਸ਼ਰਮਾ, ਡੀਸੀ ਸ਼ਰਮਾ, ਔਰਤ ਆਗੂ ਜਸਵੀਰ ਕੌਰ ਲੇਹਲ ਕਲਾਂ ਤੇ ਪਿੰਡ ਇਕਾਈਆਂ ਦੇ ਪ੍ਰਧਾਨ ਤੇ ਹੋਰ ਅਹੁਦੇਦਾਰ ਹਾਜ਼ਰ ਸਨ।
ਕਿਸਾਨਾਂ ਅਨੁਸਾਰ ਲੋਕਾਂ ਦੇ ਵਿਰੋਧ ਕਾਰਨ ਕਬਜ਼ਾ ਕਰਨ ਲਈ ਕੋਈ ਅਧਿਕਾਰੀ ਨਹੀਂ ਆਇਆ। ਦੂਜੇ ਪਾਸੇ, ਬੈਂਕ ਮੈਨੇਜਰ ਨੇ ਕਿਹਾ ਕਿ ਉਹ ਕਿਸੇ ਜ਼ਰੂਰੀ ਮੀਟਿੰਗ ਵਿੱਚ ਰੁੱਝੇ ਹੋਏ ਹਨ।

Advertisement

Advertisement
Tags :
(ਉਗਰਾਹਾਂ)ਏਕਤਾਕਬਜ਼ਾਕਾਰਵਾਈਬੀਕੇਯੂਰੁਕਵਾਈ
Advertisement