ਬੀਕੇਯੂ ਏਕਤਾ ਉਗਰਾਹਾਂ ਇਕਾਈ ਸਿਆੜ ਦੀ ਮੀਟਿੰਗ
ਪੱਤਰ ਪ੍ਰੇਰਕ
ਪਾਇਲ, 30 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਸਿਆੜ ਦੀ ਮੀਟਿੰਗ ਪ੍ਰਧਾਨ ਭਜਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੇ ਵੱਖ ਵੱਖ ਮਸਲੇ ਵਿਚਾਰੇ ਗਏ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਚੋਣਾਂ ਭਾਈਚਾਰਕ ਸਾਂਝ ਨੂੰ ਦੂਰ ਕਰ ਰਹੀਆਂ ਹਨ, ਸਾਨੂੰ ਆਪਸ ਵਿੱਚ ਵੰਡ ਕੇ ਸਾਡੀ ਜਥੇਬੰਦਕ ਤਾਕਤ ਨੂੰ ਵੱਡਾ ਖੋਰਾ ਲਾਉਂਦੀਆਂ ਹਨ। ਬਲਾਕ ਮਲੌਦ ਦੇ ਸਕੱਤਰ ਨਾਜ਼ਰ ਸਿੰਘ, ਖ਼ਜ਼ਾਨਚੀ ਰਾਜਿੰਦਰ ਸਿੰਘ ਸਿਆੜ੍ਹ, ਮਲਕੀਤ ਸਿੰਘ, ਜੋਰਾ ਸਿੰਘ ਤੇ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਕਿਸਾਨਾਂ-ਮਜ਼ਦੂਰਾਂ ਦੀ ਚਿੰਤਾ ਵੋਟਾਂ ਨਹੀਂ, ਉਨ੍ਹਾਂ ਦੀ ਚਿੰਤਾ ਡੀਏਪੀ ਖਾਦ ਦੀ ਤੋਟ ਹੈ। ਆਲੂਆਂ ਦੀ ਬਿਜਾਈ ਸਿਰ ’ਤੇ ਹੈ, ਥੋੜੇ ਦਿਨਾਂ ਨੂੰ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਜਾਣੀ ਹੈ ਪਰ ਕਿਸਾਨ ਡੀਏਪੀ ਖਾਦ ਲੈਣ ਲਈ ਭਟਕ ਰਿਹਾ ਹੈ। ਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਡੀਏਪੀ ਦਾ ਪ੍ਰਬੰਧ ਕਰੇ, ਸ਼ੈੱਲਰ ਮਾਲਕਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਨਾਲ ਗੱਲਬਾਤ ਕਰਕੇ ਝੋਨੇ ਦੀ ਖਰੀਦ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਕਰੇ ਤਾਂ ਕਿ ਕਿਸਾਨਾਂ ਮਜ਼ਦੂਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।