ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੀਕੇਯੂ ਏਕਤਾ ਆਜ਼ਾਦ ਵੱਲੋਂ ਚੋਟੀਆਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ

07:13 AM Sep 14, 2024 IST
ਮੀਟਿੰਗ ਕਰਦੇ ਹੋਏ ਬੀਕੇਯੂ ਏਕਤਾ ਆਜ਼ਾਦ ਦੇ ਆਗੂ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ
ਲਹਿਰਾਗਾਗਾ, 13 ਸਤੰਬਰ
ਬੀਕੇਯੂ ਏਕਤਾ ਆਜ਼ਾਦ ਨੇ ਪਿੰਡ ਚੋਟੀਆਂ ਦੀ ਇੱਕ ਹਰਿਆਣਾ ਵਿੱਚ ਵਿਆਹੁਤਾ ਲੜਕੀ ਨੂੰ ਕਥਿਤ ਅਪਸ਼ਬਦ ਬੋਲਣ ਖ਼ਿਲਾਫ਼ 16 ਸਤੰਬਰ ਨੂੰ ਪੁਲੀਸ ਚੌਕੀ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਬੀਕੇਯੂ ਏਕਤਾ ਅਜ਼ਾਦ ਅਨੁਸਾਰ ਚੋਟੀਆਂ ਤੋਂ ਲੜਕੀ ਗੀਤਾ ਰਾਣੀ ਹਰਿਆਣਾ ਦੇ ਪਿੰਡ ਵਜੀਦਖੇੜਾ ਵਿਆਹੀ ਹੋਈ ਸੀ ਜਿਸ ਦੇ ਤਿੰਨ ਬੱਚੇ ਹਨ ਪਰ ਕਈ ਮਹੀਨਿਆਂ ਤੋਂ ਲੜਕੀ ਦੀ ਕੁੱਟਮਾਰ ਕਰਕੇ ਇਸ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਲੜਕੀ ਨੇ ਲੜਕੇ ਵਾਲਿਆਂ ਖ਼ਿਲਾਫ਼ ਦਰਖਾਸਤ ਦਿੱਤੀ ਹੋਈ ਸੀ। ਚੌਕੀ ਇੰਚਾਰਜ ਵੱਲੋਂ ਲੜਕੀ ਨੂੰ ਚੌਕੀ ਆਉਣ ਤੇ ਵਿਰੋਧੀ ਧਿਰ ਨੂੰ ਬੁਲਾਇਆ ਤਾਂ ਲੜਕੀ ਦੇ ਸਹੁਰਿਆਂ ਤੋਂ ਉਸ ਦਾ ਨਣਦੋਈਆ ਆਇਆ ਸੀ, ਜੋ ਹਰਿਆਣਾ ਪੁਲੀਸ ਦਾ ਮੁਲਾਜ਼ਮ ਸੀ। ਲੜਕੀ ਦੇ ਨਣਦੋਈਏ ਨੇ ਲੜਕੀ ਲਈ ਅਪਸ਼ਬਦ ਕਹੇ, ਜਿਸ ਦਾ ਲੜਕੀ ਦੇ ਭਰਾ ਬਿੱਕੀ ਨੇ ਵਿਰੋਧ ਕੀਤਾ ਤਾਂ ਚੌਕੀ ਇੰਚਾਰਜ ਨੇ ਲੜਕੇ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਜਥੇਬੰਦੀ ਦੇ ਆਗੂਆਂ ਨੂੰ ਵੀ ਬੁਰਾ ਭਲਾ ਕਿਹਾ। ਦੂਜੇ ਪਾਸੇ ਚੌਕੀ ਇੰਚਾਰਜ ਸੱਤ ਪ੍ਰਕਾਸ਼ ਨੇ ਦੋਸ਼ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਹਰਿਆਣਾ ਨਾਲ ਸਬੰਧਿਤ ਅਦਾਲਤ ਵਿੱਚ ਕੇਸ ਹੋਣ ਕਰਕੇ ਕਾਨੂੰਨ ਅਨੁਸਾਰ ਹੀ ਕਾਰਵਾਈ ਕਰਨਗੇ।

Advertisement

Advertisement