For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਉਗਰਾਹਾਂ ਨੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੁਕਵਾਈ

07:59 AM Jul 25, 2024 IST
ਬੀਕੇਯੂ ਉਗਰਾਹਾਂ ਨੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਰੁਕਵਾਈ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 24 ਜਲਾਈ
ਸਥਾਨਕ ਗੁਰਸੇਵਕ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਤੇ ਬਲਾਕ ਬਰਨਾਲਾ ਇਕਾਈ ਵੱਲੋਂ ਕਿਸਾਨ ਹਰਨਾਮ ਸਿੰਘ ਵਾਸੀ ਧਨੌਲਾ ਦੀ ਜ਼ਮੀਨ ਦੀ ਕੁਰਕੀ ਰੁਕਵਾਈ ਗਈ। ਜਥੇਬੰਦੀ ਦੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਭੈਣੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿ ਕਿਸਾਨ ਹਰਨਾਮ ਸਿੰਘ ਨੇ ਖਰੀਦਦਾਰ ਦੇ ਨਾ ਆਉਣ ’ਤੇ ਤਹਿਸੀਲ ਵਿੱਚ ਆਪਣੀ ਹਾਜ਼ਰੀ ਲਗਵਾ ਦਿੱਤੀ ਸੀ ਪਰ ਖਰੀਦਦਾਰ ਰਜੀਵ ਕੁਮਾਰ ਨੇ ਆਪਣਾ ਅਸਰ ਰਸੂਖ਼ ਵਰਤ ਕੇ ਕਥਿਤ ਮਿਲੀਭੁਗਤ ਨਾਲ ਕਿਸਾਨ ਦੀ ਜ਼ਮੀਨ ਦੇ ਕੁਰਕੀ ਦੇ ਆਰਡਰ ਕਰਵਾ ਲਏ ਸਨ। ਅੱਜ ਕਿਸਾਨਾਂ ਦੇ ਵਿਰੋਧ ਕਾਰਨ ਅਧਿਕਾਰੀਆਂ ਨੂੰ ਖਾਲੀ ਹੱਥ ਪਰਤਣਾ ਪਿਆ।

Advertisement

Advertisement
Author Image

Advertisement
Advertisement
×