For the best experience, open
https://m.punjabitribuneonline.com
on your mobile browser.
Advertisement

ਬੀਕੇਯੂ ਉਗਰਾਹਾਂ ਨੇ ਜ਼ਮੀਨ ਦੀ ਨਿਲਾਮੀ ਰੁਕਵਾਈ

11:14 AM Mar 23, 2024 IST
ਬੀਕੇਯੂ ਉਗਰਾਹਾਂ ਨੇ ਜ਼ਮੀਨ ਦੀ ਨਿਲਾਮੀ ਰੁਕਵਾਈ
ਬਰਨਾਲਾ ’ਚ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ। -ਫੋਟੋ: ਬੱਲੀ
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 22 ਮਾਰਚ
ਬੀਕੇਯੂ ਉਗਰਾਹਾਂ ਦੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ ਦੀ ਅਗਵਾਈ ਹੇਠ ਸਥਾਨਕ ਤਹਿਸੀਲਦਾਰ ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਦੇ ਕੇ ਇੱਕ ਕਿਸਾਨ ਦੀ ਜ਼ਮੀਨ ਦੀ ਨਿਲਾਮੀ ਰੁਕਵਾਈ ਗਈ। ਧਰਨਿਆਂ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲੌਰ ਸਿੰਘ ਛੰਨਾਂ ਆਦਿ ਨੇ ਕਿਹਾ ਕਿ ਕਸਬਾ ਧਨੌਲਾ ਵਾਸੀ ਕਿਸਾਨ ਹਰਨਾਮ ਸਿੰਘ ਦੀ ਬਰਨਾਲਾ ਦੇ ਗੁਰਸੇਵਕ ਨਗਰ ਨੇੜਲੀ 26 ਕਨਾਲ 10 ਮਰਲੇ ਜ਼ਮੀਨ ਦਾ ਲੰਘੇ ਸਮੇਂ 7 ਜੂਨ 2011 ਨੂੰ ਬਰਨਾਲਾ ਵਾਸੀ ਰਾਜੀਵ ਕੁਮਾਰ ਆਦਿ ਨਾਲ ਡੇਢ ਕਰੋੜ ਪ੍ਰਤੀ ਏਕੜ ਸੌਦਾ ਹੋਇਆ ਸੀ ਪਰ ਖਰੀਦਦਾਰ ਰਜਿਸਟਰੀ ਕਰਵਾਉਣ ਨਾ ਪੁੱਜਾ। ਆਗੂਆਂ ਕਿਹਾ ਕਿ ਹੁਣ ਵਰ੍ਹਿਆਂ ਪਿੱਛੋਂ ਖਰੀਦਦਾਰ ਆਪਣੀ ਕਥਿਤ ਪ੍ਰਸ਼ਾਸਨਿਕ ਪਹੁੰਚ ਦੇ ਸਿੱਟੇ ਵਜੋਂ ਉਕਤ ਜ਼ਮੀਨ ਦੇ ਨਿਲਾਮੀ ਹੁਕਮ ਲੈ ਆਇਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਨਿਲਾਮੀ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਰੋਧ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਕ੍ਰਿਸ਼ਨ ਛੰਨਾ, ਬਲਦੇਵ ਸਿੰਘ ਬਡਬਰ, ਲਖਵੀਰ ਕੌਰ ਧਨੌਲਾ, ਅਮਰਜੀਤ ਕੌਰ, ਨਾਜ਼ਰ ਸਿੰਘ ਠੁੱਲੀਵਾਲ ਆਦਿ ਆਗੂ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×