ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਿੱਟੀ ਵਿੱਚ ਮਿਲਿਆ ਭਾਜਪਾ ਦਾ ਹੰਕਾਰ: ਅਭਿਸ਼ੇਕ ਬੈਨਰਜੀ

08:34 AM Jun 16, 2024 IST

ਕੋਲਕਾਤਾ, 15 ਜੂਨ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਨੂੰ ‘ਵਿਰੋਧ, ਟਾਕਰੇ ਤੇ ਬਦਲੇ’ ਦੀਆਂ ਚੋਣਾਂ ਕਰਾਰ ਦਿੰਦਿਆਂ ਕਿਹਾ ਕਿ ਭਾਜਪਾ ਦਾ ‘ਹੰਕਾਰ ਤੇ ਮਾਣ’ ਮਿੱਟੀ ਵਿੱਚ ਮਿਲ ਗਿਆ ਹੈ। ਅਭਿਸ਼ੇਕ ਨੇ ਭਗਵਾਂ ਪਾਰਟੀ ’ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ, ਨਿਆਂਪਾਲਿਕਾ ਨੂੰ ਭ੍ਰਿਸ਼ਟ ਬਣਾਉਣ, ਮੀਡੀਆ ਦੀ ਸੰਘੀ ਘੁੱਟਣ ਅਤੇ ਸੱਤਾ ਵਿੱਚ ਬਰਕਰਾਰ ਰਹਿਣ ਲਈ ਚੋਣ ਕਮਿਸ਼ਨ ਦੇ ਕੰਮ ਵਿੱਚ ਦਖ਼ਲ ਦੇਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਸੰਸਦੀ ਹਲਕੇ ਵਿੱਚ ਪਾਰਟੀ ਵਰਕਰਾਂ ਤੇ ਆਮ ਲੋਕਾਂ ਨਾਲ ਮੀਟਿੰਗ ਮਗਰੋਂ ਸ਼ੁੱਕਰਵਾਰ ਦੇਰ ਰਾਤ ਫੇਸਬੁੱਕ ’ਤੇ ਪੋਸਟ ਸਾਂਝੀ ਕੀਤੀ। ਇਸ ਵਿੱਚ ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਇਤਿਹਾਸ ਵਿੱਚ ‘ਲੋਕਾਂ ਦੀ ਦਹਾੜ’ ਵਜੋਂ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਣਗੀਆਂ। ਅਭਿਸ਼ੇਕ ਨੇ ਡਾਇਮੰਡ ਹਾਰਬਰ ਸੀਟ ’ਤੇ ਸੱਤ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ। ਟੀਐੱਮਸੀ ਦੇ ਕੌਮੀ ਜਨਰਲ ਸਕੱਤਰ ਨੇ ਕਿਹਾ, ‘‘ਇਤਿਹਾਸ ਵਿੱਚ ਲੋਕਾਂ ਦੀ ਦਹਾੜ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ। ਇਹ ਲੋਕ ਸਭਾ ਚੋਣਾਂ ‘ਵਿਰੋਧ, ਟਾਕਰੇ ਤੇ ਬਦਲੇ’ ਦੀਆਂ ਚੋਣਾਂ ਸਨ। ਭਾਜਪਾ ਦਾ ਹੰਕਾਰ ਤੇ ਮਾਣ ਮਿੱਟੀ ਵਿੱਚ ਮਿਲ ਗਿਆ ਅਤੇ ਰੀੜ ਦੀ ਹੱਡੀ ਟੁੱਟ ਗਈ ਹੈ।’’ -ਪੀਟੀਆਈ

Advertisement

Advertisement
Advertisement