For the best experience, open
https://m.punjabitribuneonline.com
on your mobile browser.
Advertisement

ਜੰਮੂ ਕਸ਼ਮੀਰ ’ਤੇ ਭਾਜਪਾ ਦੀ ਨੀਤੀ ‘ਕਸ਼ਮੀਰੀਅਤ’ ਦਾ ਸਨਮਾਨ ਕਰਨ ਵਾਲੀ ਨਹੀਂ: ਖੜਗੇ

12:54 PM Aug 05, 2024 IST
ਜੰਮੂ ਕਸ਼ਮੀਰ ’ਤੇ ਭਾਜਪਾ ਦੀ ਨੀਤੀ ‘ਕਸ਼ਮੀਰੀਅਤ’ ਦਾ ਸਨਮਾਨ ਕਰਨ ਵਾਲੀ ਨਹੀਂ  ਖੜਗੇ
Advertisement

ਨਵੀਂ ਦਿੱਲੀ, 5 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜ ਦੇਣ ਵਾਲੀ ਧਾਰਾ 370 ਨੂੰ ਰੱਦ ਕੀਤੇ ਜਾਣ ਦੇ ਪੰਜ ਸਾਲ ਪੂਰੇ ਹੋਣ ਮੌਕੇ ਅੱਜ ਦੋਸ਼ ਲਾਇਆ ਕਿ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੁੜੀ ਭਾਜਪਾ ਦੀ ਨੀਤੀ ਨਾ ਤਾਂ ‘ਕਸ਼ਮੀਰੀਅਤ’ ਦਾ ਸਨਮਾਨ ਕਰਨ ਵਾਲੀ ਹੈ ਅਤੇ ਨਾ ਹੀ ‘ਜਮਹੂਰੀਅਤ’ ਨੂੰ ਬਰਕਰਾਰ ਰੱਖਣ ਵਾਲੀ ਹੈ। ਖੜਗੇ ਨੇ ਇਹ ਵੀ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸੁਪਰੀਮ ਕੋਰਟ ਵੱਲੋਂ ਨਿਰਧਾਰਤ 30 ਸਤੰਬਰ 2024 ਦੀ ਸਮਾਂ ਸੀਮਾ ਦੇ ਅੰਦਰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ। ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਸੰਸਦ ਵਿੱਚ ਬਿੱਲ ਲਿਆ ਕੇ ਧਾਰਾ 370 ਰੱਦ ਕਰ ਦਿੱਤੀ ਸੀ ਜੋ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਸੀ। -ਪੀਟੀਆਈ

Advertisement

Advertisement
Author Image

Advertisement
Advertisement
×