ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਤੇ ਜੰਮੂੁ-ਕਸ਼ਮੀਰ ’ਚ ਭਾਜਪਾ ਦੀਆਂ ‘ਡਬਲ ਇੰਜਣ’ ਸਰਕਾਰਾਂ ਦਾ ਅੰਤ ਹੋਣ ਜਾ ਰਿਹੈ: ਕੇਜਰੀਵਾਲ

02:52 PM Oct 06, 2024 IST

ਨਵੀਂ ਦਿੱਲੀ, 6 ਅਕਤੂੁਬਰ

Advertisement

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ‘ਡਬਲ ਇੰਜਣ’ ਸਰਕਾਰ ਦਾ ਮਤਲਬ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰਜ਼ਗਾਰੀ ਹੈ ਅਤੇ ਇਸ ਕਾਰਨ ਹਰਿਆਣਾ ਤੇ ਜੰਮੂੁ-ਕਸ਼ਮੀਰ ਵਿੱਚ ਭਾਜਪਾ ਦੀਆਂ ਡਬਲ ਇੰਜਣ ਸਰਕਾਰਾਂ ਦਾ ਅੰਤ ਹੋਣ ਜਾ ਰਿਹਾ ਹੈ।  ਉਨ੍ਹਾਂ ਨੇ ਇਹ ਦਾਅਵਾ ਛਤਰਸਾਲ ਸਟੇਡੀਅਮ ’ਚ ‘ਜਨਤਾ ਦੀ ਅਦਾਲਤ’ ਪ੍ਰੋਗਰਾਮ ਦੌਰਾਨ ਭਾਜਪਾ ’ਤੇ ਨਿਸ਼ਾਨੇ ਸੇਧਦਿਆਂ ਕੀਤਾ। ‘ਆਪ’ ਮੁਖੀ ਨੇ ਆਖਿਆ, ‘‘ਮੈਂ ਪ੍ਰਧਾਨ ਮੰਤਰੀ ਨੂੰ ਦਿੱਲੀ ਚੋਣਾਂ ਤੋਂ ਪਹਿਲਾਂ ਐੱਨਡੀਏ ਸ਼ਾਸਿਤ 22 ਸੂਬਿਆਂ ’ਚ ਮੁਫ਼ਤ ਬਿਜਲੀ ਦੇਣ ਦੀ ਚੁਣੌਤੀ ਦਿੰਦਾ ਹਾਂ। ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ।’’ ਕੇਜਰੀਵਾਲ ਨੇ ਆਖਿਆ ਕਿ ਦਿੱਲੀ ’ਚ ਜਮਹੂਰੀਅਤ ਨਹੀਂ ਅਤੇ ਇੱਥੇ ਉਪ ਰਾਜਪਾਲ ਦਾ ਰਾਜ ਹੈ। ਭਾਜਪਾ ਗਰੀਬ ਵਿਰੋਧੀ ਹੈ, ਜਿਸ ਨੇ ਦਿੱਲੀ ’ਚ ਬੱਸ ਮਾਰਸ਼ਲਾਂ, ਡਾਟਾ ਐਂਟਰੀ ਅਪਰੇਟਰਾਂ ਨੂੰ ਹਟਾ ਦਿੱਤਾ ਅਤੇ ਹੋਮਗਾਰਡਾਂ ਦੀ ਤਨਖਾਹ ਰੋਕ ਲਈ। ਭਾਜਪਾ ਨੇ ਬਿਜਲੀ, ਪਾਣੀ, ਔਰਤਾਂ ਤੋਂ ਬੱਸ ਸਫਰ, ਬਜ਼ੁਰਗਾਂ ਦੀ ਮੁਫ਼ਤ ਤੀਰਥ ਯਾਤਰਾ, ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਵੀ ਖੋਹ ਲਈਆਂ। -ਪੀਟੀਆਈ

Advertisement

Advertisement